ਮਾਲੇਰਕੋਟਲਾ, 22 ਅਪ੍ਰੈਲ (ਅਬੂ ਜ਼ੈਦ): ਪੰਜਾਬ ਦੀ ਨਾਮੀ ਫ਼ਰਮ ਅਤੇ ਖੁਸ਼ਬੂਆਂ ਲਈ ਪੰਜਾਬੀਆਂ ਦੇ ਬਰਾਂਡ ਨਾਮ ਨਾਲ ਜਾਣੇ ਜਾਂਦੇ ਸ਼ਿਆਮਾ ਅਤਰਜ਼ ਜੋ ਮਲੇਰਕੋਟਲਾ ਤੋਂ ਸ਼ੁਰੂ ਹੋ ਕੇ ਅੱਜ ਸਮੁੱਚੀ ਦੁਨੀਆ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾ ਚੁੱਕੀ ਹੈ । ਮਾਲੇਰਕੋਟਲਾ ਦੇ ਲਗਭਗ ਹਰ ਸਮਾਜਿਕ, ਧਾਰਮਿਕ ਤੇ ਲੋਕ ਭਲਾਈ ਕਾਰਜਾਂ ਵਿੱਚ ਅਪਣਾ ਵੱਡਾ ਯੋਗਦਾਨ ਪਾਉਂਦਾ ਆ ਰਿਹਾ ਹੈ । ਸਿਆਮਾ ਅਤਰਜ ਵੱਲੋਂ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਇਲਾਕੇ ਦੇ ਹੋਣਹਾਰ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਵਿਿਦਆਰਥੀਆਂ ਦੀ ਹੌਸਲਾ ਅਫਜਾਈ ਲਈ ਉਨ੍ਹਾਂ ਨੂੰ ਸਮੇਂ ਸਮੇਂ ਤੇ ਵੱਖੋ-ਵੱਖ ਤਰ੍ਹਾਂ ਦੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ । ਇਸੇ ਲੜੀ ਤਹਿਤ ਪੰਜਵੀਂ ਜਮਾਤ ਦੇ ਪੇਪਰਾਂ ਵਿੱਚੋਂ ਵੱਖੋ ਵੱਖ ਸਕੂਲਾਂ ਨਾਲ ਸੰਬੰਧਿਤ ਪਹਿਲੇ ਦਰਜੇ ਵਿੱਚ ਪਾਸ ਹੋਣ ਵਾਲੇ ਵਿਿਦਆਰਥੀਆਂ ਨੂੰ ਸਿਆਮਾ ਅਤਰਜ ਵੱਲੋਂ ਸਨਮਾਨਿਤ ਕੀਤਾ ਗਿਆ । ਪੰਜਵੀਂ ਕਲਾਸ ਵਿੱਚ ਸਭ ਤੋਂ ਉੱਪਰ ਰਹਿਣ ਵਾਲੇ ਹੋਣਹਾਰ ਵਿਿਦਆਰਥੀ ਆਰਿਜ ਸ਼ਮਸ਼ਾਦ ਪੁੱਤਰ ਮੁਹੰਮਦ ਸ਼ਮਸ਼ਾਦ ਸੋਨੀ ਜਿਸ ਨੇ 500/500 ਅੰਕ ਪ੍ਰਾਪਤ ਕਰਨ ‘ਤੇ ਸਨਮਾਨਿਤ ਕੀਤਾ ਗਿਆ ਅਤੇ ਮਾਇਰਾ ਫ਼ਾਤਿਮਾ ਪੁੱਤਰੀ ਮੁਹੰਮਦ ਇਸਮਾਈਲ ਨੂੰ ਏ ਪਲਸ ਗਰੇਡ 469/500 ਅੰਕ ਲੈਣ ‘ਤੇ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਕਰਕੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਗਈ । ਇਸ ਸਮੇਂ ਪ੍ਰਸਿੱਧ ਬਲਾਗਰ ਸਰਪੰਚ ਅਤੇ ਲਾਲਾ ਜੀ ਵੱਲੋਂ ਵੀ ਆਰਿਜ ਸ਼ਮਸ਼ਾਦ ਅਤੇ ਮਾਇਰਾ ਫ਼ਾਤਿਮਾ ਦੀ ਵਿਸ਼ੇਸ਼ ਤੌਰ ਤੇ ਹੌਸਲਾ ਅਫਜਾਈ ਕੀਤੀ ਗਈ ।
ਇਸ ਮੌਕੇ ਤੇ ਸਿਆਮਾ ਅਤਰਜ ਦੇ ਐਮ. ਡੀ. ਮੁਸਲਿਮ ਸਿਆਮਾ ਨੇ ਕਿਹਾ ਕਿ ਸਾਨੂੰ ਸ਼ੁਰੂ ਤੋਂ ਹੀ ਹੋਣਹਾਰ ਵਿਿਦਆਰਥੀਆਂ ਦੀ ਹੌਸਲਾ ਅਫਜਾਈ ਕਰਨੀ ਚਾਹੀਦੀ ਹੈ ਤਾਂ ਜੋ ਅਗਲੀ ਪੜਾਈ ਲਈ ਬੱਚੇ ਹੋਰ ਵੀ ਮਿਹਨਤ ਕਰਕੇ ਅੱਗੇ ਵਧਦਿਆਂ ਇਕ ਕਾਬਿਲ ਤੇ ਜ਼ਿੰਮੇਵਾਰ ਵਿਅਕਤੀ ਬਣ ਸਕਣ। ਉਹਨਾਂ ਕਿਹਾ ਕਿ ਅੱਜ ਦੇ ਬੱਚੇ ਕੱਲ ਦਾ ਭਵਿੱਖ ਹਨ ਇਸ ਲਈ ਸਾਨੂੰ ਇਹਨਾਂ ਦੀ ਪੜ੍ਹਾਈ ਵੱਲ ਉਚੇਚੇ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ।
ਫਾਇਲ ਫੋਟੋ: ਆਰਿਜ ਸ਼ਮਸ਼ਾਦ ਅਤੇ ਮਾਇਰਾ ਫਾਤਮਾ ਨੂੰ ਪੰਜਵੀਂ ਜਮਾਤ ਵਿੱਚੋਂ ਚੰਗੇ ਅੰਕ ਲੈਣ ਤੇ ਸਨਮਾਨਿਤ ਕਰਦੇ ਹੋਏ ਮੁਸਲਿਮ ਸਿਆਮਾ, ਪ੍ਰਸਿੱਧ ਬਲਾਗਰ ਸਰਪੰਚ ਤੇ ਲਾਲਾ ਜੀ ਆਦਿ।


