ਕਿਸਾਨ ਅੰਦੋਲਨ ਸੰਭੂ ਤੇ ਪੰਜਾਬ ਸਰਕਾਰ ਨੇ ਬੁਨਿਆਦੀ ਲੋੜਾਂ ਤੋਂ ਵੀ ਪਾਸਾ ਵੱਟਿਆ

author
0 minutes, 1 second Read

ਜੱਥੇਬੰਦੀਆਂ ਨੇ ਦਿੱਤਾ 25 ਜੁਲਾਈ ਤੱਕ ਦਾ ਅਲਟੀਮੇਟਮ, 26 ਨੂੰ ਗਗਨ ਚੌਂਕ ਹਾਈਵੇ ਕੀਤਾ ਜਾਵੇਗਾ ਮੁਕੰਮਲ ਬੰਦ

ਰਾਜਪੁਰਾ/ਮਲੇਰਕੋਟਲਾ, 23 ਜੁਲਾਈ (ਬਿਉਰੋ): ਪੰਜਾਬ-ਹਰਿਆਣਾ ਦੀਆਂ ਬਰੂਹਾਂ ਸ਼ੰਭੂ ‘ਤੇ 162 ਦਿਨ ਤੋ ਲਗਾਤਾਰ ਚੱਲ ਰਹੇ ਕਿਸਾਨ ਅੰਦੋਲਨ ਵਿਖੇ ਬਹਿਰਾਮਕੇ ਦਫਤਰ ਚ  ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਮਲਕੀਤ ਸਿੰਘ ਗੁਲਾਮੀ ਵਾਲਾ ਸੂਬਾ ਪ੍ਰਧਾਨ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ । ਜਿਸ ਵਿੱਚ ਮੋਰਚੇ ਪ੍ਰਤੀ ਅਹਿਮ ਵਿਚਾਰਾਂ ਕੀਤੀਆਂ ਗਈਆਂ।

ਆਗੂਆਂ ਨੇ ਆਪਣੇ ਵਿਚਾਰਾਂ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਤੋਂ ਕਿਸਾਨ ਅੰਦੋਲਨ ਚ ਵਸਦੇ ਕਿਸਾਨਾਂ ਦੀਆ ਮੁਢਲੀਆਂ ਲੋੜਾਂ ਜਿਵੇ, ਬਿਜਲੀ, ਪਾਣੀ, ਲੇਟਰਿੰਗ, ਮੱਛਰਮਾਰ ਦਵਾਈਆਂ ਪ੍ਰਤੀ ਪੰਜਾਬ ਸਰਕਾਰ, ਪੁਲਿਸ ਪ੍ਰਸ਼ਾਸਨ ਤੇ ਬਿਜਲੀ ਮਹਿਕਮੇ ਨਾਲ ਕਈ ਮੀਟਿੰਗਾਂ ਹੋ ਚੁੱਕੀਆ ਪਰ ਸਰਕਾਰ, ਪੁਲਿਸ ਪ੍ਰਸ਼ਾਸਨ, ਬਿਜਲੀ ਅਧਿਕਾਰੀਆਂ ਨੇ ਅੱਜ ਤੱਕ ਗੌਰ ਨਹੀਂ ਕੀਤੀ । ਚਾਰ ਦਿਨ ਪਹਿਲਾਂ ਵੀ ਇੱਕ ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮਕੇ ਨੇ ਪਾਵਰਕੌਮ ਦੇ ਐਸ ਡੀ ਓ ਨਾਲ ਫੋਨ ਤੇ ਗੱਲਬਾਤ ਦੌਰਾਨ ਕਿਹਾ ਕਿ ਕਿਸਾਨ ਅੰਦੋਲਨ ਸੰਭੂ ਬਾਰਡਰ ਤੇ ਚਾਰ ਮਹੀਨਿਆਂ ਤੋਂ ਇੱਕ ਟ੍ਰਾਂਸਫਾਰਮਰ ਨਹੀ ਰੱਖਿਆ ਜਾ ਰਿਹਾ ਤਾਂ ਐਸਡੀਓ ਸਾਹਿਬ ਨੇ ਕਿਹਾ ਕਿ ਸਾਡੇ ਵੱਸਦੀ ਗੱਲ ਨਹੀ। ਜਿਸ ‘ਤੇ ਬਹਿਰਾਮਕੇ ਨੇ ਕਿਹਾ ਕਿ ਸਾਨੂੰ ਦੱਸੋ ਜੀਹਦੇ ਵੱਸ ਚ ਆ ਉਹਦੇ ਨਾਲ ਗੱਲ ਕਰ ਲਈਏ ਤਾ  ਐਸ ਡੀ ਓ ਫੋਨ ਕੱਟ ਕਰ ਗਿਆ । ਜਦੋ ਵੀ ਕਿਸੇ ਵੀ ਮਹਿਕਮੇ ਦੇ ਉੱਚ ਅਧਿਕਾਰੀ ਨੂੰ ਫੋਨ ਲਾਈਏ ਤਾ ਇੱਕ ਦੂਜੇ ਤੇ ਚਿੱਕੜ ਸੁੱਟਣ ਲੱਗ ਜਾਦੇ ਆ। ਪਰ ਅੱਜ ਕਿਸਾਨ ਆਗੂਆਂ ਨੇ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਜੇਕਰ 25 ਜੁਲਾਈ ਤੱਕ ਟ੍ਰਾਂਸਫਾਰਮਰ ਨਾ ਰੱਖਿਆ ਜਾਂ ਹੋਰ ਲੋੜੀਦੇ ਪ੍ਰਬੰਧ ਨਾ ਕੀਤੇ ਤਾਂ 26 ਜੁਲਾਈ ਨੂੰ ਇੱਕ ਵੱਡਾ ਇਕੱਠ ਕਰਕੇ ਸੰਭੂ ਬਾਰਡਰ ਤੋਂ ਰਾਜਪੁਰੇ ਨੂੰ ਰਵਾਨਾ ਹੋਵੇਗਾ ਤਾਂ ਇਹ ਰੋਸ ਧਰਨਾ ਗਗਨ ਚੌਂਕ ਵਿੱਚ ਲਾਕੇ ਮੁਕੰਮਲ ਤੌਰ ‘ਤੇ ਹਾਈਵੇਅ ਸਾਰੇ ਪਾਸਿਉ ਬੰਦ ਕੀਤਾ ਜਾਵੇਗਾ । ਮੰਗਾਂ ਮੰਨੇ ਜਾਣ ਤੱਕ ਰੋਸ ਧਰਨਾ ਜਾਰੀ ਰੱਖਿਆ ਜਾਵੇਗਾ । ਜਿਸ ਦੀ ਜਵਾਬਦੇਹੀ ਪ੍ਰਸਾਸਨਿਕ ਅਧਿਕਾਰੀਆਂ ਤੇ ਬਾਕੀ ਮਹਿਕਮਿਆਂ ਦੇ ਅਧਿਕਾਰੀਆਂ ਦੀ ਹੋਵੇਗੀ।

ਇਸ ਮੌਕੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ, ਬਲਵੰਤ ਸਿੰਘ ਬਹਿਰਾਮਕੇ ਬੀਕੇਯੂ ਬਹਿਰਾਮਕੇ, ਜੰਗ ਸਿੰਘ ਬੀਕੇਯੂ ਭਟੇੜੀ ਕਲਾਂ, ਬੀਬੀ ਸੁਖਵਿੰਦਰ ਕੌਰ ਬੀਕੇਯੂ ਕ੍ਰਾਂਤੀਕਾਰੀ, ਸਤਨਾਮ ਸਿੰਘ ਮਾਨੋਚਾਹਲ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ, ਮਨਜੀਤ ਸਿੰਘ ਘੁਮਾਣਾ  ਰਾਸਟਰੀ ਪ੍ਰਧਾਨ ਬੀਕੇਐਮਯੂ, ਗੁਰਦੇਵ ਸਿੰਘ ਬੀਕੇਯੂ ਏਕਤਾ ਅਜਾਦ, ਸੁਖਚੇਨ ਸਿੰਘ ਅੰਬਾਲਾ ਬੀਕੇਯੂ ਸਹੀਦ ਭਗਤ ਸਿੰਘ,ਬਲਕਾਰ ਸਿੰਘ ਬੈਂਸ ਜਨਰਲ ਸਕੱਤਰ ਪੰਜਾਬ ਆਦਿ ਕਿਸਾਨ ਆਗੂ ਤੇ ਵਰਕਰ ਹਾਜਰ ਸਨ।

Similar Posts

Leave a Reply

Your email address will not be published. Required fields are marked *