24 ਘੰਟਿਆਂ ‘ਚ ਦੇਸ਼-ਦੁਨੀਆ ‘ਚ ਹੋਇਆ ਵਾਇਰਲ
ਹਿੰਮਤਪੁਰਾ ਦੇ ਸ਼ਬਦਾਂ ਨੂੰ ਮਿਲੀ ਸੁਰੀਲੀ ਆਵਾਜ
ਮਲੇਰਕੋਟਲਾ, 08 ਅਕਤੂਬਰ (ਬਿਉਰੋ): ਜਹਾਂਗੀਰ ਦੇ ਗੀਤ “ਚੰਨ ਗੁਆ ਲਈਂ ਨਾ” ਨੇ ਸ਼ੋਸਲ ਮੀਡੀਆ ‘ਤੇ ਮਚਾਈ ਧੂਮ ਰਖੀ ਹੈ । ਅੱਜ ਹਰ ਕਿਸੇ ਦੀ ਜ਼ੁਬਾਨ ‘ਤੇ ਇੱਕ ਹੀ ਨਾਮ ਹੈ ‘ਜਹਾਂਗੀਰ ਅਮਰੋਜ਼’ । ਗੀਤ ਰਿਲੀਜ਼ ਹੋਣ ਤੋਂ 24 ਘੰਟੇ ਅੰਦਰ ਹੀ ਦੇਸ਼-ਦੁਨੀਆ ਵਿੱਚ ਪ੍ਰਸਿੱਧੀ ਹਾਸਲ ਕਰ ਚੁੱਕਾ ਹੈ । ਸੰਗੀਤ ਪ੍ਰੇਮੀਆਂ ਵੱਲੋਂ ਗੀਤ ਦੇ ਸੁਰੀਲੇ ਬੋਲ ਆਪਣੇ ਪੇਜ਼ਾਂ ਰਾਹੀਂ ਸ਼ੇਅਰ ਕਰਕੇ ਪਿਆਰ ਦਿਤਾ ਜਾ ਰਿਹਾ ਹੈ । ਸ਼ੋਸਲ ਮੀਡੀਆ ‘ਤੇ ਜਹਾਂਗੀਰ ਅਮਰੋਜ਼ ਨੂੰ ਆਉਣ ਵਾਲੇ ਸਮੇਂ ਦਾ ਸਟਾਰ ਮੰਨਿਆ ਜਾ ਰਿਹਾ ਹੈ ।
ਪੰਜਾਬੀ ਸੰਗੀਤ ਜਗਤ ਵਿੱਚ ਬਹੁਤ ਸਾਰੇ ਸੁਰੀਲੇ ਗਾਇਕ ਫਨਕਾਰ ਮਾਂ ਬੋਲੀ ਦੀ ਸੇਵਾ ਵਿੱਚ ਸ਼ਹਿਦ ਵਾਲੀ ਮੱਖੀ ਵਾਂਗ ਚੁੱਪ ਚਾਪ ਮਿਹਨਤ ਕਰਨ ਲੱਗੇ ਹੋਏ ਹਨ। ਉਹਨਾਂ ਵਿੱਚੋਂ ਹੀ ਇੱਕ ਹੈ ਮਲੇਰਕੋਟਲਾ ਦੀ ਧਰਤੀ ਦਾ ਜੰਮਪਲ ਗਾਇਕ ਜਹਾਂਗੀਰ ਇਮਰੋਜ਼। ਰੋਮ ਰੋਮ ਗਾਇਕੀ ਨੂੰ ਸਮਰਪਿਤ ਜਹਾਂਗੀਰ ਇਮਰੋਜ਼ ਜਿੱਥੇ ਪੜ੍ਹਿਆ ਲਿਿਖਆ ਨੌਜਵਾਨ ਹੈ ਉੱਥੇ ਉਹ ਗਾਇਕੀ ਤੇ ਸਾਹਿਤ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਤੋਂ ਵੀ ਬਾਖੂਬੀ ਸੁਚੇਤ ਹੈ। ਇਸ ਗੀਤ ਦੇ ਲੋਕ ਅਰਪਣ ਕਰਨ ਸੰਬੰਧੀ ਗੱਲਬਾਤ ਦੌਰਾਨ ਜਹਾਂਗੀਰ ਇਮਰੋਜ਼ ਨੇ ਦੱਸਿਆ ਕਿ ਇਸ ਗੀਤ ਨੂੰ “ਫੇਕ ਕੋਇਨ ਮਿਊਜ਼ਿਕ” ਕੰਪਨੀ ਵੱਲੋਂ ਰਿਲੀਜ ਕੀਤਾ ਗਿਆ ਹੈ ।
ਗੀਤਕਾਰ ਵਜੋਂ ਇਸ ਗੀਤ ਨੂੰ ਸ਼ਬਦਾਂ ਵਿੱਚ ਪਰੋਇਆ ਹੈ ਸਕਾਟਲੈਂਡ ਤੋਂ ਛਪਦੇ “ਪੰਜ ਦਰਿਆ ਅਖ਼ਬਾਰ” ਦੇ ਸੰਪਾਦਕ ਮਨਦੀਪ ਖੁਰਮੀ ਹਿੰਮਤਪੁਰਾ ਨੇ। ਵੀਡੀਓ ਦੀ ਜਿੰਮੇਵਾਰੀ ਫਰੇਮ ਕੱਟ ਵੀਡੀਓ ਵੱਲੋਂ ਨਿਭਾਈ ਗਈ ਹੈ। ਇਸ ਗੀਤ ਦੇ ਪ੍ਰੋਡਿਊਸਰ ਤਜਿੰਦਰ ਸਿੰਘ ਪ੍ਰੀਤ (ਵੀਡੀਓ ਇੰਜੀਨੀਅਰ) ਤੇ ਅਕਵਿੰਦਰ ਕੌਰ ਹਨ। ਨਿਰਦੇਸ਼ਕ ਵਜੋਂ ਗੁਰਵਿੰਦਰ ਗੁਰੀ ਤੇ ਸਹਾਇਕ ਨਿਰਦੇਸ਼ਕ ਵਜੋਂ ਮਨਪ੍ਰੀਤ ਸਿੰਘ ਨੇ ਆਪਣਾ ਯੋਗਦਾਨ ਪਾਇਆ ਹੈ। “ਚੰਨ ਗੁਆ ਲਈਂ ਨਾ” ਗੀਤ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਣ ਲਈ ਸੰਗੀਤ ਤਿਆਰ ਕੀਤਾ ਹੈ ਅਸਗਰ ਨੇ। ਇਮਰੋਜ਼ ਇਸ ਗੀਤ ਤੋਂ ਬੇਹੱਦ ਉਮੀਦ ਰੱਖਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਟੀਮ ਪਹਿਲਾਂ ਤੋਂ ਹੀ ਸਾਫ ਸੁਥਰੇ ਬੋਲਾਂ ਤੇ ਫਿਲਮਾਂਕਣ ਨੂੰ ਪਹਿਲ ਦਿੰਦੇ ਆਏ ਹਨ। ਇਸ ਕੋਸ਼ਿਸ਼ ਨੂੰ ਵੀ ਪੰਜਾਬੀ ਸੰਗੀਤ ਪ੍ਰੇਮੀ ਭਰਪੂਰ ਪਿਆਰ ਬਖਸ਼ਣਗੇ।


