ਤੰਦਰੁਸਤ ਸਰੀਰ ਵਿੱਚ ਹੀ ਸਵਸਥ ਦਿਮਾਗ ਦਾ ਵਾਸ ਹੁੰਦੈ- ਐਸਐਚਓ ਦਰਸ਼ਨ ਸਿੰਘ

author
0 minutes, 0 seconds Read

ਮਲੇਰਕੋਟਲਾ, 07 ਜੁਲਾਈ (ਅਬੂ ਜ਼ੈਦ): ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਮਲੇਰਕੋਟਲਾ ਦੇ ਵੱਖ-ਵੱਖ ਇਲਾਕਿਆਂ ਵਿੱਚ ਪੁਲਿਸ ਵੱਲੋਂ ਮੀਟਿੰਗਾਂ ਕਰਕੇ ਲੋਕਾਂ ਨੂੰ ਜਿੱਥੇ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਇਆ ਜਾ ਰਿਹੈ ਉੱਥੇ ਹੀ ਨਸ਼ੇ ਦੀ ਦਲਦਲ ‘ਚ ਫਸੇ ਨੌਜਵਾਨਾਂ ਨੂੰ ਕੇਂਦਰਾਂ ਵਿੱਚ ਭਰਤੀ ਕਰਕੇ ਨਸ਼ੇ ਛੱਡਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ । ਇੱਕ ਤੰਦਰੁਸਤ ਸਰੀਰ ਵਿੱਚ ਹੀ ਸਵਸਥ ਦਿਮਾਗ ਦਾ ਵਾਸ ਹੁੰਦਾ ਹੈ ਜੋ ਕਿ ਨਰੋਏ ਸਮਾਜ ਦੀ ਸਿਜਰਨਾ ਲਈ ਲਾਹੇਬੰਦ ਹੁੰਦਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਲੇਰਕੋਟਲਾ ਦੇ ਸਿਟੀ 1 ਦੇ ਐਸ.ਐਚ.ਓ. ਸ. ਦਰਸ਼ਨ ਸਿੰਘ ਨੇ ਵਾਰਡ 8 ਦੇ ਕੌਂਸਲਰ ਮੁਹੰਮਦ ਹਬੀਬ ਦੇ ਦਫਤਰ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ । ਉਹਨਾਂ ਦੱਸਿਆ ਕਿ ਮਾਣਯੋਗ ਐਸ.ਐਸ.ਪੀ. ਮਲੇਰਕੋਟਲਾ ਸ. ਗੁਰਮੀਤ ਸਿੰਘ ਦੀ ਸਰਪ੍ਰਸਤੀ ਵਿੱਚ ਡੀਐਸਪੀ ਸ. ਮਾਨਵਜੀਤ ਸਿੰਘ ਦੀ ਦੇਖਰੇਖ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਚਲਾਇਆ ਜਾ ਰਿਹਾ ਹੈ । ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ ਕਿ ਪੁਲਸ ਅਤੇ ਪਬਲਿਕ ਮਿਲਕੇ ਹੀ ਇਸ ਮੁਹਿੰਮ ਨੂੰ ਕਾਮਯਾਬ ਕਰ ਸਕਦੇ ਹਨ । ਉਹਨਾਂ ਕਿਹਾ ਕਿ ਜੋ ਨਸ਼ੇ ਦੇ ਸੌਦਾਗਰ ਆਪਣੇ ਤੁਛ ਜਿਹੇ ਲਾਲਚ ਲਈ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਰਹੇ ਹਨ ਉਹਨਾਂ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਜਾਵੇ ਤਾਂ ਜੋ ਨਸ਼ੇ ਦੇ ਕੋਹੜ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ । ਉਹਨਾਂ ਭਰੋਸਾ ਦਿਲਵਾਇਆ ਕਿ ਇਤਲਾਹ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ।

Similar Posts

Leave a Reply

Your email address will not be published. Required fields are marked *