ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਾਂਗਾ-ਡਾ. ਮੇਹਰਦੀਨ

author
0 minutes, 0 seconds Read

‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਡਾ. ਮੇਹਰਦੀਨ ਬਿੰਜੋਕੀ ਦੀ ਸੂਬਾ ਕਾਰਜਕਾਰਣੀ ਮੈਂਬਰ ਨਿਯੁੱਕਤੀ, ਮੁਸਲਿਮ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ

ਮਲੇਰਕੋਟਲਾ, 01 ਮਈ (ਅਬੂ ਜ਼ੈਦ): ਅੱਜਕਲ ਦੇਸ਼-ਦੁਨੀਆ ‘ਚ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਦੀ ਚਰਚਾ ਹਰ ਵਰਗ ਵਿੱਚ ਹੋ ਰਹੀ ਹੈ । ਕੁਝ ਕੁ ਮਹੀਨੇ ਵਿੱਚ ਹੀ ਪਾਰਟੀ ਨੇ ਸੂਬੇ ਦੇ ਸਿਆਸੀ ਗਲਿਆਰਿਆਂ ਵਿੱਚ ਆਪਣੀ ਵਿਲੱਖਣ ਪੰਥਕ ਪਹਿਚਾਨ ਬਣਾ ਲਈ ਹੈ । ਪਾਰਟੀ ਦੇ ਜੱਥੇਬੰਧਕ ਢਾਂਚੇ ਨੂੰ ਬਾਖੂਬੀ ਚਲਾਉਣ ਲਈ ਸੂਬੇ ਦੀ 15 ਮੈੈਂਬਰੀ ਕਾਰਜਕਾਰਣੀ ਦਾ ਐਲਾਨ ਕੀਤਾ ਗਿਆ । ਜਿਸ ਵਿੱਚ ਪੰਜਾਬ ਦੇ ਮੁਸਲਿਮ ਭਾਈਚਾਰੇ ਦੀ ਪ੍ਰਤੀਨਿਧਤਾ ਲਈ ਪਾਰਟੀ ਦੇ ਸੀਨੀਅਰ ਆਗੂ ਡਾ. ਮੇਹਰਦੀਨ (ਬਿੰਜੋਕੀ) ਮਲੇਰਕੋਟਲਾ ਨੂੰ ਚੁਣਿਆ ਗਿਆ । ਜਿਵੇਂ ਹੀ ਲਿਸਟ ਜਾਰੀ ਹੋਈ ਪੰਜਾਬ ਦੇ ਮੁਸਲਿਮ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ । ਦੇਸ਼ ਵਿਦੇਸ਼ ਤੋਂ ਉਹਨਾਂ ਨੂੰ ਮੁਬਾਰਕਾਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ।

ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਡਾ. ਮੇਹਰਦੀਨ ਨੇ ਪਾਰਟੀ ਹਾਈਕਮਾਨ, ਸਰਪ੍ਰਸਤ ਬਾਪੂ ਤਰਸੇਮ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਲਸੋਈ ਦਾ ਧੰਨਵਾਦ ਕੀਤਾ । ਉਹਨਾਂ ਕਿਹਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਚੜਦੀ ਕਲਾ ਲਈ ਉਹ ਦਿਨ-ਰਾਤ ਇੱਕ ਕਰਕੇ ਕੰਮ ਕਰਦੇ ਰਹਿਣਗੇ । ਪਾਰਟੀ ਵੱਲੋਂ ਦਿੱਤੀ ਗਈ ਵੱਡੀ ਜ਼ਿੰਮਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਿਭਾਉਣਗੇ । ਪੰਜਾਬ ਦੇ ਲੋਕਾਂ ਨੇ ਸਾਰੀਆਂ ਰਿਵਾਇਤੀ ਪਾਰਟੀਆਂ ਨੂੰ ਵਾਰ-ਵਾਰ ਮੌਕੇ ਦੇ ਕੇ ਸੱਤਾ ਸੰਭਾਲੀ ਪਰੰਤੂ ਪੰਜਾਬ ਹਾਲਤ ਬਦ ਤੋਂ ਬਦਤਰ ਹੁੰਦੀ ਗਈ । 2022 ‘ਚ ਰਿਵਾਇਤੀ ਪਾਰਟੀਆਂ ਤੋਂ ਤੰਗ ਆ ਕੇ ਪੰਜਾਬ ਦੀ ਜਨਤਾ ਨੇ ਨਵੀਂ ਆਮ ਆਦਮੀ ਪਾਰਟੀ ਨੂੰ ਸੱਤਾ ਸੌਂਪ ਦਿਤੀ ਪਰੰਤੂ ਇਸ ਪਾਰਟੀ ਨੇ ਭ੍ਰਿਸ਼ਟਾਚਾਰ, ਝੂਠੇ ਪੁਲਸ ਮੁਕਾਬਲੇ, ਮਾੜੀ ਗਵਰਨੈਂਸ, ਸੂਬੇ ਵਿੱਚ ਨਸ਼ਿਆਂ ਦੇ ਪ੍ਰਕੋਪ ਦਾ ਵਧਣਾ, ਕਿਸਾਨਾਂ, ਮੁਲਾਜ਼ਮਾਂ ਨੂੰ ਹੱਕੀ ਮੰਗਾਂ ਮੰਗਣ ‘ਤੇ ਲਾਠੀਚਾਰਜ ਜਿਹੇ ਕਾਰਜ ਕਰਕੇ ਪਿਛਲੇ 70 ਸਾਲਾਂ ਦੇ ਰਿਕਾਰਡ ਤੋੜ ਦਿੱਤੇ । ਇਸ ਲਈ 2027 ਵਿੱਚ ਪੰਜਾਬ ਦੇ ਲੋਕ ਭਾਈ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਲਈ ਪੱਬਾਂਭਾਰ ਹੋਏ ਪਏ ਹਨ ਤਾਂ ਜੋ ਇੱਕ ਖਾਲਸ ਸਰਕਾਰ ਬਣਾ ਕੇ ਸੂਬੇ ਅੰਦਰ ਨਸ਼ਿਆਂ ਦਾ ਖਾਤਮਾ ਹੋ ਸਕੇ ਅਤੇ ਪੰਜਾਬ ਦੀ ਜਵਾਨੀ ਦੇ ਜ਼ੋਸ਼ ਨੂੰ ਸੂਬੇ ਅਤੇ ਦੇਸ਼ ਦੀ ਤਰੱਕੀ ਲਈ ਵਰਤਿਆ ਜਾ ਸਕੇ ।

Similar Posts

Leave a Reply

Your email address will not be published. Required fields are marked *