ਸ਼ਹਿਰ ਦੇ ਮੁਸਲਿਮ ਭਾਈਚਾਰੇ ਵੱਲੋਂ ਕੀਤਾ ਗਿਆ ਡਾ. ਮੁਹੰਮਦ ਜਮੀਲ ਉਰ ਰਹਿਮਾਨ ਦਾ ਧੰਨਵਾਦ
ਮਲੇਰਕੋਟਲਾ, 10 ਜੁਲਾਈ (ਬਿਉਰੋ): ਪੰਜਾਬ ਦੇ ਇਕਲੌਤੇ ਮੁਸਲਿਮ ਵਿਧਾਇਕ ਜੋ ਆਪਣੇ ਦਫਤਰ ਆਏ ਹਰ ਫਰਦ ਅਤੇ ਵਫਦ ਦਾ ਕੰਮ ਮੌਕੇ ‘ਤੇ ਕਰਵਾਕੇ ਭੇਜਦੇ ਹਨ, ਇਸ ਦਾ ਮੰਜ਼ਰ ਅੱਜ ਮੁਸਲਿਮ ਭਾਈਚਾਰੇ ਦੇ ਵਫਦ ਨੇ ਵੀ ਦੇਖਿਆ ਜਦੋਂ ਲੰਬੇ ਸਮੇਂ ਤੋਂ ਉਲਝਿਆ ਹਿਬਾਨਾਮਾ ਦਾ ਮਾਮਲਾ ਉਹਨਾਂ ਮਿੰਟਾਂ ਵਿੱਚ ਹੱਲ ਕਰਕੇ ਸ਼ਹਿਰ ਵਾਸੀਆਂ ਨੂੰ ਖੁਸ਼ ਕਰ ਦਿਤਾ । ਇਸ ਤਹਿਤ ਦਫਤਰ ਵਿਧਾਇਕ ਮਲੇਰਕੋਟਲਾ ਡਾ. ਮੁਹੰਮਦ ਜਮੀਲ ਉਰ ਰਹਿਮਾਨ ਵਿਖੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵੱਡੀ ਗਿਣਤੀ ‘ਚ ਪਹੁੰਚਕੇ ਉਹਨਾਂ ਦਾ ਧੰਨਵਾਦ ਕੀਤਾ ਅਤੇ ਮੂੰਹ ਮਿੱਠਾ ਕਰਵਾਇਆ ।
ਇਸ ਸਬੰਧੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮੁਹੰਮਦ ਜਮੀਲ ਐਡਵੋਕੇਟ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁਸਲਿਮ ਭਾਈਚਾਰੇ ਨੂੰ ਹਿਬਾਨਾਮਾ ਵਿੱਚ ਦਿੱਤੀ ਅਸ਼ਟਾਮ ਦੀ ਛੋਟ ਕਾਫੀ ਸਮੇਂ ਤੋਂ ਦਫਤਰੀ ਅੜਚਨਾਂ ਕਾਰਣਾਂ ਕਰਕੇ ਬੰਦ ਸੀ । ਇਸ ਲਈ ਮੁਸਲਿਮ ਭਾਈਚਾਰੇ ਦਾ ਇੱਕ ਵਫਦ ਵਿਧਾਇਕ ਮਲੇਰਕੋਟਲਾ ਨੂੰ ਮਿਿਲਆ ਅਤੇ ਹਿਬਾਨਾਮਾ ਸਬੰਧੀ ਜਾਣਕਾਰੀ ਦਿੱਤੀ । ਇਸ ‘ਤੇ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਤੁਰੰਤ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮਾਮਲਾ ਸੁਲਝਾਇਆ ਅਤੇ ਹਿਬਾਨਾਮਾ ਚਾਲੂ ਕਰਵਾ ਦਿਤਾ । ਇਸ ਮੌਕੇ ਉਹਨਾਂ ਕਿਹਾ ਕਿ ਹਲਕੇ ਦੇ ਕਿਸੇ ਵੀ ਸਮੱਸਿਆ ਦੇ ਹੱਲ ਲਈ ਮੇਰੇ ਦਫਤਰ ਦੇ ਦਰਵਾਜ਼ੇ ਹਰ ਸਮੇਂ ਖੁੱਲੇ ਹਨ । ਮੈਂ ਹਲਕੇ ਦੇ ਲੋਕਾਂ ਦੀ ਸੇਵਾ ਲਈ ਦਿਨ ਰਾਤ ਹਾਜ਼ਰ ਹਾਂ ।
ਇਸ ਮੌਕੇ ਮੌਜੂਦ ਮੁਹੰਮਦ ਸ਼ਮਸ਼ਾਦ ਸਾਬਕਾ ਕੌਂਸਲਰ, ਇਰਸ਼ਾਦ ਅਹਿਮਦ, ਮੁਹੰਮਦ ਸਾਬਰ ਬੂੰਦੂ, ਮੁਹੰਮਦ ਅਨਵਰ (ਸਾਰੇ ਵਸੀਕਾ ਨਵੀਸ), ਹਾਜੀ ਮੁਹੰਮਦ ਨਸੀਰ ਭੋਲਾ, ਅਹਿਮਦ ਕਾਲਾ, ਮੁਹੰਮਦ ਯਾਸੀਨ ਢੋਟ, ਕਾਰੀ ਮੁਹੰਮਦ ਬਸ਼ੀਰ, ਸਲਾਮਦੀਨ ਕਿਲਾ, ਚੌਧਰੀ ਅਬਦੁਲ ਗਫੂਰ ਬਨਭੌਰਾ, ਅਹਿਮਦੀਨ ਬੂਟਾ, ਮੁਹੰਮਦ ਅਸ਼ਰਫ ਤੋਂ ਇਲਾਵਾ ਵੱਡੀ ਗਿਣਤੀ ‘ਚ ਸ਼ਹਿਰਵਾਸੀਆਂ ਨੇ ਜਿੱਥੇ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਦਾ ਧੰਨਵਾਦ ਕੀਤਾ ਉੱਥੇ ਹੀ ਹਲਕੇ ਵਿੱਚ ਹੋ ਰਹੇ ਵਿਕਾਸ ਕਾਰਜਾਂ ਦੀ ਸ਼ਲਾਘਾ ਵੀ ਕੀਤੀ ।
ਕੈਪਸ਼ਨ: ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਦੇ ਦਫਤਰ ਵਿਖੇ ਧੰਨਵਾਦ ਕਰਕੇ ਮੂੰਹ ਮਿੱਠਾ ਕਰਵਾਉਂਦੇ ਹੋਏ ਸ਼ਹਿਰ ਵਾਸੀ ।


