ਮਲੇਰਕੋਟਲਾ, 11 ਜੁਲਾਈ (ਅਬੂ ਜ਼ੈਦ): ਪੰਜਾਬ ਨੰਬਰਦਾਰ ਯੂਨੀਅਨ (ਰਜਿ. 643) ਦੀ ਮਹੀਨਾਵਾਰ ਮੀਟਿੰਗ ਰਾਜ ਸਿੰਘ ਦੁਲਮਾਂ ਦੀ ਪ੍ਰਧਾਨਗੀ ‘ਚ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਹੋਈ । ਇਸ ਮੀਟਿੰਗ ਵਿੱਚ ਨੰਬਰਦਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਉੱਤੇ ਵਿਚਾਰ ਚਰਚਾ ਕੀਤੀ ਗਈ ਅਤੇ ਜਾਇਜ਼ ਮੰਗਾਂ ਨੰਬਰਦਾਰੀ ਨੂੰ ਜੱਦੀ-ਪੁਸ਼ਤੀ ਕਰਨਾ, ਮਾਣ ਭੱਤੇ ਵਿੱਚ ਹਰਿਆਣੇ ਦੀ ਤਰਜ ‘ਤੇ ਵਾਧਾ ਆਦਿ ਮੰਗਾਂ ਪੂਰੀਆਂ ਕਰਨ ਦੀ ਅਪੀਲ ਕੀਤੀ ਗਈ । ਇਸ ਮੌਕੇ ਯੂਨੀਅਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੂਬੇ ਤੋਂ ਬਾਹਰਲੇ ਲੋਕਾਂ ਦੀਆਂ ਪੰਜਾਬ ਵਿੱਚ ਹੋ ਰਹੀਆਂ ਰਜਿਸਟਰੀਆਂ ‘ਤੇ ਮੁਕੰਮਲ ਰੋਕ ਲਗਾਈ ਜਾਵੇ । ਬਲਜਿੰਦਰ ਸਿੰਘ ਮੁਹੰਮਦਗੜ੍ਹ ਨੇ ਯੂਨੀਅਨ ਨਾਲ ਲੱਡੂ ਵੰਡਕੇ ਨੰਬਰਦਾਰੀ ਮਿਲਣ ਦੀ ਖੁਸ਼ੀ ਸਾਂਝੀ ਕੀਤੀ । ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਰਾਜ ਸਿੰਘ ਦੁਲਮਾਂ ਨੇ ਜ਼ਿਲ੍ਹਾ ਖਜਾਨਚੀ ਦਰਸ਼ਨ ਸਿੰਘ ਖੱਟੜੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਸਿੰਘ ਕੰਗਣਵਾਲ ਤਹਿਸੀਲ ਮਲੇਰਕੋਟਲਾ ਦੇ ਪ੍ਰਧਾਨ ਬਿੱਕਰ ਸਿੰਘ ਰਾਣਵਾਂ ਤਹਿਸੀਲ ਅਮਰਗੜ੍ਹ ਦੇ ਪ੍ਰਧਾਨ ਮਲਕੀਤ ਸਿੰਘ ਸਲੇਮਪੁਰ ਤਹਿਸੀਲ ਮੀਤ ਪ੍ਰਧਾਨ ਬਲਜਿੰਦਰ ਸਿੰਘ ਹੁਸੈਨਪੁਰਾ, ਬਲਜਿੰਦਰ ਸਿੰਘ ਮੁਹੰਮਦਗੜ੍ਹ, ਅੱਛਰਾ ਸਿੰਘ ਹਿੰਮਤਾਨਾ, ਅਮਰੀਕ ਸਿੰਘ ਹਥੋਆ, ਮੁਹੰਮਦ ਰਮਜਾਨ ਸਾਬਕਾ ਵਾਇਸ ਪ੍ਰਧਾਨ ਨਗਰ ਕੌਂਸਲ ਮਲੇਰਕੋਟਲਾ, ਅਵਤਾਰ ਸਿੰਘ ਹਿੰਮਤਾਨਾ, ਕੁਲਵੰਤ ਸਿੰਘ ਰੁਸਤਮਗੜ੍ਹ, ਸਦੀਕ ਮੁਹੰਮਦ ਭੈਣੀ ਕੰਬੋਆਂ, ਚਮਕੌਰ ਸਿੰਘ ਫੈਜਗੜ੍ਹ, ਗੁਰਚਰਨ ਸਿੰਘ ਪੰਧੇਰ ਅਮਾਮਗੜ੍ਹ, ਸਿੰਗਾਰਾ ਸਿੰਘ ਅਮਾਮਗੜ੍ਹ, ਦਰਸ਼ਨ ਸਿੰਘ ਨਾਰੀਕੇ, ਗੁਰਜੰਟ ਸਿੰਘ ਸੇਹਕੇ ਨੇ ਸ਼ਿਰਕਤ ਕੀਤੀ ।



