ਅੱਲ੍ਹਾ ਦੇ ਰਸੂਲ ਹਜ਼ਰਤ ਮੁਹੰਮਦ (ਸਲ) ਦੇ ਆਖਰੀ ਖੁਤਬੇ ਦੇ ਕੁਝ ਫਰਮਾਨ

author
0 minutes, 0 seconds Read

ਨਬੀ ਕਰੀਮ (ਸਲ) ਆਪਣੇ ਨੇ ਜੀਵਨ ਦੇ ਆਖਰੀ ਦਿਨਾਂ ਵਿੱਚ ਹੱਜ ਬੈਤੁੱਲਾ ਦੇ ਮੌਕੇ ਤਮਾਮ ਮੁਸਲਮਾਨਾਂ ਦੇ ਨਾਂਅ ਇੱਕ ਖਾਸ ਸੁਨੇਹਾ ਦਿੱਤਾ ਜਿਸ ਵਿੱਚ ਰੰਗ, ਨਸਲ, ਭਾਸ਼ਾ, ਖਿੱਤੇ ਆਦਿ ਦੇ ਭੇਦਭਾਵ ਨੂੰ ਮੁੱਢੋਂ ਨਕਾਰਿਆ । ਆਪ (ਸਲ) ਨੇ ਜੀਵਨ ਦੇ ਹਰ ਮਸਲੇ ਦਾ ਹੱਲ, ਜ਼ਿੰਦਗੀ ਜਿਊਣ ਦਾ ਤਰੀਕਾ, ਦੂਜਿਆਂ ਨਾਲ ਵਿਵਹਾਰ, ਵਿਆਜ਼ ਦੀ ਮਨਾਹੀ ਸਮੇਤ ਵੱਖ-ਵੱਖ ਨੁਕਤਿਆਂ ਉੱਤੇ ਰੌਸ਼ਨੀ ਪਾਈ । ਰਸੂਲ ਅੱਲ੍ਹਾ (ਸਲ) ਦੇ ਆਖਰੀ ਖੁਤਬੇ ਉੱਤੇ ਅਮਲ ਕਰ ਲਈਏ ਤਾਂ ਜੀਵਨ ਬਹੁਤ ਹੀ ਸੁਖਾਲਾ ਅਤੇ ਕਾਮਯਾਬ ਬਣ ਜਾਵੇਗਾ ਅਤੇ ਦਿਮਾਗ ਵਿੱਚੋਂ ਦੂਜਿਆਂ ਲਈ ਨਫਰਤ, ਘ੍ਰਿਣਾ ਦੀ ਭਾਵਨਾ ਬਿਲਕੁਲ ਹੀ ਖਤਮ ਹੋ ਜਾਵੇਗੀ । ਵਿਆਜ ਦੇ ਲੈਣ-ਦੇਣ ਨੂੰ ਬਿਲਕੁਲ ਹਰਾਮ ਫਰਮਾਇਆ ਜੋ ਕਿ ਸਿਰਫ ਪੈਸੇ ਦੇ ਮਾਮਲੇ ਵਿੱਚ ਹੀ ਨਹੀਂ ਬਲਿਕ ਜੀਵਨ ਦੇ ਹਰ ਪਹਿਲੂ ਨਾਲ ਜੁੜਿਆ ਸਪਸ਼ਟ ਸੰਦੇਸ਼ ਹੈ ।

ਅਰਾਫਾਤ ਦੇ ਮੈਦਾਨ ਵਿੱਚ ਅੱਲ੍ਹਾ ਦੇ ਮਹਿਬੂਬ ਆਖਰੀ ਨਬੀ ਮੁਹੰਮਦ (ਸਲ.) ਨੇ 9 ਜਿਲਹਿਜਾ 10 ਹਿਜਰੀ (7 ਮਾਰਚ 632 ਈਸਵੀ) ਨੂੰ ਆਖਰੀ ਖੁਤਬਾ ਦਿੱਤਾ । ਇਸ ਲਿਖਤ ਰਾਹੀਂ ਇਸ ਖੁਤਬੇ ਦੀ ਅਹਿਮ ਨੁਕਤਿਆਂ ਨੂੰ ਸਾਂਝਾ ਕਰ ਰਿਹਾ ਹਾਂ ਕਿ ਮੇਰੇ ਨਬੀ ਹਜ਼ਰਤ ਮੁਹੰਮਦ (ਸਲ.) ਨੇ ਫਰਮਾਇਆ ਸੀ ਕਿ ਮੇਰੀਆਂ ਇਹਨਾਂ ਗੱਲਾਂ ਨੂੰ ਦੂਜਿਆਂ ਤੱਕ ਪਹੁੰਚਾਵਾਂ । ਬਹੁਤ ਅਹਿਮ ਸੁਨੇਹਾ ਦਿੱਤਾ ਸੀ ।

  • ਐ ਲੋਕੋ ! ਸੁਣੋ, ਮੈਨੂੰ ਨਹੀ ਲੱਗਦਾ ਕਿ ਅਗਲੇ ਸਾਲ ਮੈਂ ਤੁਹਾਡੇ ਦਰਮਿਆਨ ਮੌਜੂਦ ਰਹਾਂਗਾ, ਮੇਰੀ ਗੱਲਾਂ ਨੂੰ ਬਹੁਤ ਗੌਰ ਨਾਲ ਸੁਣੋ ਅਤੇ ਇਹਨਾਂ ਨੂੰ ਉਨ੍ਹਾਂ ਲੋਕਾਂ ਤੱਕ ਪਹੁੰਚਾਓ ਜੋ ਇੱਥੇ ਮੌਜੂਦ ਨਹੀਂ ਹਨ ।
  • ਐ ਲੋਕੋ ! ਜਿਸ ਤਰ੍ਹਾਂ ਇਹ ਅਜੋਕਾ ਦਿਨ ਇਹ ਮਹੀਨਾ ਅਤੇ ਇਹ ਜਗ੍ਹਾ, ਇੱਜ਼ਤ ਵਾਲੇ ਹਨ, ਬਿਲਕੁਲ ਉਸੇ ਤਰ੍ਹਾਂ ਦੂਜੇ ਮੁਸਲਮਾਨਾਂ ਦੀ ਜਿੰਦਗੀ, ਇੱਜਤ ਅਤੇ ਮਾਲ ਇੱਜ਼ਤ ਵਾਲੇ ਹਨ । (ਤੁਸੀਂ ਉਹਨੂੰ ਛੇੜ ਨਹੀ ਸਕਦੇ)
  • ਜ਼ੁਬਾਨ ਦੀ ਬੁਨਿਆਦ ਉੱਤੇ, ਰੰਗ, ਨਸਲ ਦੀ ਬੁਨਿਆਦ ਉੱਤੇ ਤਾਅਸੁਬ ਵਿੱਚ ਨਾ ਪੈ ਜਾਣਾ, ਕਾਲੇ ਨੂੰ ਗੋਰੇ ਉੱਤੇ ਅਤੇ ਗੋਰੇ ਨੂੰ ਕਾਲੇ ਉੱਤੇ, ਅਰਬੀ ਨੂੰ ਅਜਮੀ ਉੱਤੇ ਅਤੇ ਅਜਮੀ ਨੂੰ ਅਰਬੀ ਉੱਤੇ ਕੋਈ ਬੜੋਤਰੀ ਹਾਸਲ ਨਹੀਂ ।
  • ਲੋਕਾਂ ਦੇ ਮਾਲ ਅਤੇ ਅਮਾਨਤਾਂ ਉਹਨਾਂ ਨੂੰ ਵਾਪਸ ਕਰ ਦਿਓ ।
  • ਕਿਸੇ ਨੂੰ ਤੰਗ ਨਾ ਕਰੋ, ਕਿਸੇ ਦਾ ਨੁਕਸਾਨ ਨਾ ਕਰੋ, ਤਾਂਕਿ ਤੁਸੀਂ ਵੀ ਮਹਫੂਜ ਰਹੋ ।
  • ਯਾਦ ਰੱਖੋ, ਤੁਸੀਂ ਅੱਲ੍ਹਾ ਨੂੰ ਮਿਲਣਾ ਹੈ ਅਤੇ ਅੱਲ੍ਹਾ ਪਾਕ ਤੁਹਾਡੇ ਅਮਾਲ ਦੇ ਬਾਰੇ ਵਿੱਚ ਸਵਾਲ ਕਰੇਗਾ ।
  • ਅੱਲ੍ਹਾ ਨੇ ਸੂਦ (ਵਿਆਜ) ਨੂੰ ਖਤਮ ਕਰ ਦਿੱਤਾ, ਇਸ ਲਈ ਅੱਜ ਤੋਂ ਸਾਰਾ ਸੂਦ ਖਤਮ ਕਰ ਦਿਓ ਯਾਨੀ ਮਾਫ ਕਰ ਦਿਓ ।
  • ਤੁਸੀਂ ਔਰਤਾਂ ਉੱਤੇ ਹੱਕ ਰੱਖਦੇ ਹੋ ਅਤੇ ਉਹ ਤੁਹਾਡੇ ਉੱਤੇ ਹੱਕ ਰੱਖਦੀਆਂ ਹਨ, ਜਦੋਂ ਉਹ ਆਪਣੇ ਹਕੂਕ ਪੂਰੇ ਕਰ ਰਹੀ ਹੈ ਤਾਂ ਤੁਸੀਂ ਵੀ ਉਨ੍ਹਾਂ ਦੀਆਂ ਸਾਰੀਆਂ ਜ਼ਿੰਮੇਦਾਰੀਆਂ ਪੂਰੀਆਂ ਕਰੋ ।
  • ਔਰਤਾਂ ਦੇ ਬਾਰੇ ਵਿੱਚ ਨਰਮਾਈ ਦਾ ਰਵੱਈਆ ਅਖਤਿਆਰ ਕਰੋ, ਕਿਉਂਕਿ ਉਹ ਤੁਹਾਡੀ ਸ਼ਰਾਕਤ ਦਾਰ ਅਤੇ ਸੱਚੀਆਂ ਖਿਦਮਤ ਗੁਜ਼ਾਰ ਰਹਿੰਦੀਆਂ ਹਨ ।
  • ਕਦੇ ਵਿਭਚਾਰ ਦੇ ਕਰੀਬ ਵੀ ਨਾ ਜਾਨਾ ।
  • ਐ ਲੋਕਾਂ ! ਮੇਰੀ ਗੱਲ ਗ਼ੌਰ ਨਾਲ ਸੁਣੋ, ਸਿਰਫ਼ ਅੱਲ੍ਹਾ ਦੀ ਇਬਾਦਤ ਕਰੋ, 5 ਫ਼ਰਜ਼ ਨਮਾਜਾਂ ਪੜੋ, ਰਮਜ਼ਾਨ ਉਲ ਮੁਬਾਰਕ ਦੇ ਰੋਜ਼ੇ ਰੱਖੋ ਅਤੇ ਜ਼ੁਕਾਤ ਅਦਾ ਕਰਦੇ ਰਹੋ, ਜੇਕਰ ਸਾਹਿਬੇ ਹੈਸੀਅਤ ਤਾਂ ਹੱਜ ਏ ਬੈਤੁੱਲਾ ਕਰੋ ।
  • ਹਰ ਮੁਸਲਮਾਨ ਦੂਜੇ ਮੁਸਲਮਾਨ ਦਾ ਭਰਾ ਹੈ । ਤੁਸੀਂ ਸਾਰੇ ਅੱਲ੍ਹਾ ਦੀ ਨਜ਼ਰ ਵਿੱਚ ਬਰਾਬਰ ਹੋ । ਬੜੋਤਰੀ ਸਿਰਫ਼ ਤਕਵੇ ਦੀ ਵਜ੍ਹਾ ਨਾਲ ਹੈ ।
  • ਯਾਦ ਰੱਖੋ ! ਤੁਹਾਨੂੰ ਸਭ ਨੂੰ ਇੱਕ ਦਿਨ ਅੱਲ੍ਹੇ ਦੇ ਸਾਹਮਣੇ ਆਪਣੇ ਅਮਾਲ ਦੀ ਜਵਾਬਦੇਹੀ ਲਈ ਹਾਜ਼ਰ ਹੋਣਾ ਹੈ, ਖਬਰਦਾਰ ਰਹੋ ! ਮੇਰੇ ਬਾਅਦ ਗੁੰਮਰਾਹ ਨਾ ਹੋ ਜਾਣਾ ।
  • ਯਾਦ ਰੱਖਣਾ ! ਮੇਰੇ ਬਾਅਦ ਕੋਈ ਨਬੀ ਨਹੀਂ ਆਉਣ ਵਾਲਾ, ਨਾ ਹੀ ਕੋਈ ਨਵਾਂ ਦੀਨ ਲਿਆਇਆ ਜਾਵੇਗਾ, ਮੇਰੀਆਂ ਗੱਲਾਂ ਚੰਗੀ ਤਰ੍ਹਾਂ ਸਮਝ ਲਓ ।
  • ਮੈਂ ਤੁਹਾਡੇ ਲਈ ਦੋ ਚੀਜ਼ਾਂ ਛੱਡ ਦੇ ਜਾ ਰਿਹਾ ਹਾਂ, ਕੁਰਆਨ ਮਜੀਦ ਅਤੇ ਮੇਰੀ ਸੁੰਨਤ, ਜੇਕਰ ਤੁਸੀਂ ਇਹਨਾਂ ਨੂੰ ਮਜ਼ਬੂਤੀ ਨਾਲ ਫੜਕੇ ਰੱਖਿਆ ਤਾਂ ਕਦੇ ਗੁੰਮਰਾਹ ਨਹੀ ਹੋਵੋਗੇ ।
  • ਸੁਣੋ ! ਤੁਸੀਂ ਲੋਕ ਜੋ ਮੌਜੂਦ ਹੋ, ਇਸ ਗੱਲ ਨੂੰ ਅਗਲੇ ਲੋਕਾਂ ਤੱਕ ਪਹੁੰਚਾਉਣ, ਅਤੇ ਉਹ ਫਿਰ ਅਗਲੇ ਲੋਕਾਂ ਤੱਕ ਪਹੁੰਚਾਉਣ । ਅਤੇ ਇਹ ਸੰਭਵ ਹੈ ਕਿ ਬਾਅਦ ਵਾਲੇ ਮੇਰੀ ਗੱਲ ਨੂੰ ਪਹਿਲਾਂ ਵਾਲਿਆਂ ਨਾਲੋਂ ਜ਼ਿਆਦਾ ਬਿਹਤਰ ਸਮਝ (ਅਤੇ ਅਮਲ) ਕਰ ਸਕਣ । ਫਿਰ ਆਪ (ਸਲ.) ਨੇ ਅਸਮਾਨ ਦੀ ਤਰਫ ਚਿਹਰਾ ਚੁੱਕਿਆ ਅਤੇ ਕਿਹਾ

ਐ ਅੱਲ੍ਹਾ ! ਗਵਾਹ ਰਹਿਣਾ, ਮੈਂ ਤੁਹਾਡਾ ਸੁਨੇਹਾ, ਤੁਹਾਡੇ ਬੰਦਿਆਂ ਤੱਕ ਪਹੁੰਚਾ ਦਿੱਤਾ ।

Similar Posts

Leave a Reply

Your email address will not be published. Required fields are marked *