ਸਿੱਖ ਪੰਥ ਦਾ ਸੱਚਾ ਪਹਿਰੇਦਾਰ, ਦਰਵੇਸ਼ ਸਿਆਸਤਦਾਨ, ਨਿਧੜਕ ਯੋਧਾ ‘ਸਰਦਾਰ ਸਿਮਰਨਜੀਤ ਸਿੰਘ ਮਾਨ’

author
0 minutes, 4 seconds Read

ਸੰਗਰੂਰ ‘ਚ ‘ਮਾਨ’ ਦੇ ਹੱਕ ਵਿੱਚ ਬਣ ਚੁੱਕੀ ਹੈ ਲੋਕ ਲਹਿਰ

ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸਖਸ਼ੀਅਤ ਕਿਸੇ ਤਾਅਰੁੱਫ ਦੀ ਮੋਹਤਾਜ ਨਹੀਂ ਹੈ, ਪੰਜਾਬ ਜਾਂ ਭਾਰਤ ਵਿੱਚ ਹੀ ਨਹੀਂ ਪੂਰੇ ਵਿਸ਼ਵ ਵਿੱਚ ਸ. ਮਾਨ ਦਾ ਵਿਸ਼ੇਸ਼ ਰੁਤਬਾ ਹੈ । ਉਹ ਆਪਣੀ ਹਰ ਦਿਲ ਦੀ ਗੱਲ ਬੇਝਿਜਕ ਕਹਿ ਦਿੰਦੇ ਹਨ, ਉਹ ਕਦੇ ਵੀ ਸਿਆਸੀ ਲੀਡਰਾਂ ਵਾਂਗ ਗੋਲ-ਮੋਲ ਬਿਆਨ ਨਹੀਂ ਦਿੰਦੇ ਬਲਿਕ ਹਮੇਸ਼ਾ ਆਪਣਾ ਪੱਖ ਸਪੱਸ਼ਟ ਰੱਖਦੇ ਹਨ । ਆਪਣੇ ਲੰਬੇ ਸਿਆਸੀ ਕੈਰੀਅਰ ਅਤੇ ਪੁਲਸ ਸੇਵਾ ਦੌਰਾਨ ਕਦੇ ਵੀ ਸੱਚਾਈ ਦਾ ਸਾਥ ਨਹੀਂ ਛੱਡਿਆ ਅਤੇ ਹਮੇਸ਼ਾ ਗੁਰੁ  ਸਾਹਿਬ ਦੇ ਦੱਸੇ ਮਾਰਗ ਉੱਤੇ ਚਲਦੇ ਰਹੇ । ਸਿੱਖ ਪੰਥ ਅਤੇ ਘੱਟਗਿਣਤੀਆਂ ਲਈ ਹਰ ਮੌਕੇ ਹਿੱਕ ਡਾਹ ਕੇ ਖੜਨ ਵਾਲੇ ਸਿਮਰਨਜੀਤ ਸਿੰਘ ਮਾਨ ਨੂੰ ਹਰ ਧਰਮ ਦੇ ਲੋਕ ਸਤਿਕਾਰ ਦਿੰਦੇ ਹਨ । ਸ. ਮਾਨ ਦਾ ਜਨਮ 20 ਮਈ 1945 ਨੂੰ ਸ਼ਿਮਲਾ ਵਿੱਚ ਹੋਇਆ । ਉਹਨਾਂ ਦੇ ਪਿਤਾ ਜੋਗਿੰਦਰ ਸਿੰਘ ਮਾਨ, 1967 ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਨ । ਮਾਨ ਨੇ ਬਿਸ਼ਪ ਕਾਟਨ ਸਕੂਲ, ਸ਼ਿਮਲਾ ਅਤੇ ਸਰਕਾਰੀ ਕਾਲਜ ਚੰਡੀਗੜ੍ਹ ਤੋਂ ਸਿੱਖਿਆ ਪ੍ਰਾਪਤ ਕੀਤੀ ਸੀ । ਮਾਨ ਦਾ ਵਿਆਹ ਗੀਤਿੰਦਰ ਕੌਰ ਨਾਲ ਹੋਇਆ ਹੈ, ਇਸ ਜੋੜੇ ਦਾ ਇੱਕ ਪੁੱਤਰ ਅਤੇ ਦੋ ਧੀਆਂ ਹਨ ।

ਸਿਮਰਨਜੀਤ ਸਿੰਘ ਮਾਨ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਦੋ ਵਾਰ ਸੰਗਰੂਰ (1999-2004 ਅਤੇ 2022) ਅਤੇ ਇੱਕ ਵਾਰ ਤਰਨਤਾਰਨ (1989) ਤੋਂ ਮੈਂਬਰ ਲੋਕ ਸਭਾ ਚੁਣੇ ਗਏ । ਦੇਸ਼ ਦੁਨੀਆ ਵਿੱਚ ਉਸਨੂੰ ਖਾਲਿਸਤਾਨੀ ਸਮਰਥਕ ਅਤੇ ਉਸਦੀ ਪਾਰਟੀ ਖਾਲਿਸਤਾਨ ਪੱਖੀ ਰੁਖ ਲਈ ਜਾਣੀ ਜਾਂਦੀ ਹੈ।

ਸਿਮਰਨਜੀਤ ਸਿੰਘ ਮਾਨ 1967 ਵਿੱਚ ਭਾਰਤੀ ਪੁਲਿਸ ਸੇਵਾ ਵਿੱਚ ਸ਼ਾਮਲ ਹੋਏ ਅਤੇ ਪੰਜਾਬ ਕਾਡਰ ਚੁਣਿਆ । ਉਸਨੇ ਪੰਜਾਬ ਦੇ ਰਾਜਪਾਲ ਦੇ ਏਡ-ਡੀ-ਕੈਂਪ (ਏਡੀਸੀ) ਵਜੋਂ ਸੇਵਾ ਕੀਤੀ । ਉਹ ਕਈ ਜ਼ਿਲ੍ਹਿਆਂ ਵਿੱਚ ਇੱਕ ਪੁਲਿਸ ਅਧਿਕਾਰੀ ਵਜੋਂ ਵੀ ਤਾਇਨਾਤ ਰਹੇ । ਉਸਨੇ ਏ.ਐਸ.ਪੀ ਲੁਧਿਆਣਾ ਸਿਟੀ, ਐਡੀਸ਼ਨਲ ਸਮੇਤ ਕਈ ਅਹੁੱਦਿਆਂ ‘ਤੇ ਸੇਵਾ ਨਿਭਾਈ। ਐਸਪੀ ਫਿਰੋਜ਼ਪੁਰ, ਐਸਪੀ ਹੁਸ਼ਿਆਰਪੁਰ, ਐਸਐਸਪੀ ਫਰੀਦਕੋਟ, ਏਆਈਜੀ ਜੀਆਰਪੀ ਪੰਜਾਬ-ਪਟਿਆਲਾ ਡਵੀਜ਼ਨ, ਵਿਜੀਲੈਂਸ ਬਿਊਰੋ ਚੰਡੀਗੜ੍ਹ ਦੇ ਡਿਪਟੀ ਡਾਇਰੈਕਟਰ, ਪੰਜਾਬ ਆਰਮਡ ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ, ਅਤੇ ਸੀਆਈਐਸਐਫ, ਬੰਬਈ ਦੇ ਡੀਆਈਜੀ (ਗਰੁੱਪ ਕਮਾਂਡੈਂਟ) ਦੇ ਤੌਰ ‘ਤੇ ਸੇਵਾਵਾਂ ਨਿਭਾਈਆਂ । ਸਿਮਰਨਜੀਤ ਸਿੰਘ ਮਾਨ ਸਾਕਾ ਨੀਲਾ ਤਾਰਾ ਦੇ ਵਿਰੋਧ ਵਿੱਚ 18 ਜੂਨ 1984 ਨੂੰ ਭਾਰਤੀ ਪੁਲਿਸ ਸੇਵਾ ਤੋਂ ਅਸਤੀਫਾ ਦੇ ਦਿੱਤਾ । ਜੁਲਾਈ 1984 ਵਿੱਚ ਉਸਨੂੰ  IPS  ਤੋਂ ਬਰਖਾਸਤ ਕਰ ਦਿੱਤਾ ਗਿਆ । ਉਸਨੂੰ 29 ਨਵੰਬਰ 1984 ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਭਾਗਲਪੁਰ ਜੇਲ੍ਹ ਵਿੱਚ ਪੰਜ ਸਾਲ ਬਿਤਾਏ ਸਨ।

ਆਪਣੀਆਂ 1984 ਦੀਆਂ ਸਿਆਸੀ ਸ਼ਮੂਲੀਅਤਾਂ ਕਾਰਨ ਉਸਨੇ 1989 ਦੀਆਂ ਲੋਕ ਸਭਾ ਚੋਣ ਤਰਨਤਾਰਨ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਟਿਕਟ ਉੱਤੇ ਲੜੀ ਅਤੇ ਆਪਣੇ 6 ਹੋਰ ਉਮੀਦਵਾਰਾਂ ਨਾਲ ਗੈਰਹਾਜ਼ਰੀ ਵਿੱਚ ਜਿੱਤੀ 3 ਹੋਰ ਉਮੀਦਵਾਰ ਵੀ ਉਨ੍ਹਾਂ ਦੇ ਸਮਰਥਨ ਨਾਲ ਜਿੱਤੇ। ਤਰਨਤਾਰਨ ਦੇ ਹਲਕੇ ਦੀ ਨੁਮਾਇੰਦਗੀ ਕਰਦੇ ਹੋਏ ਭਾਰੀ ਬਹੁਮਤ ਨਾਲ ਗੈਰ-ਹਾਜ਼ਰੀ ਵਿੱਚ ਲੋਕ ਸਭਾ ਲਈ ਚੁਣਿਆ ਗਿਆ ਸੀ, ਅਤੇ ਨਵੰਬਰ 1989 ਵਿੱਚ “ਰਾਜ ਦੇ ਹਿੱਤਾਂ ਵਿੱਚ” ਬਿਨਾਂ ਸ਼ਰਤ ਰਿਹਾਅ ਕੀਤਾ ਗਿਆ ਸੀ, ਸਾਰੇ ਦੋਸ਼ ਖਾਰਜ ਕੀਤੇ ਗਏ ਸਨ। ਇਸ ਸਮੇਂ ਤੱਕ ਉਹ ਪੰਜ ਸਾਲ ਜੇਲ੍ਹ ਵਿੱਚ ਬਿਤਾ ਚੁੱਕੇ ਸਨ।

ਸਿਮਰਨਜੀਤ ਸਿੰਘ ਮਾਨ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀਆਂ ਚੋਣਾਂ ਕਰਵਾਉਣ ਲਈ ਲੰਬੇ ਸਮੇਂ ਤੋਂ ਕਹਿ ਰਹੇ ਹਨ ਕਿ ਕਮੇਟੀ ਦੀਆਂ ਚੋਣਾਂ ਕਰਵਾਕੇ ਸਿੱਖ ਕੌਮ ਦੀ ਨੁਮਾਇੰਦਗੀ ਹੋ ਸਕੇ ।

20 ਮਾਰਚ 2023 ਨੂੰ, ਮਾਨ ਦਾ ਟਵਿੱਟਰ ਖਾਤਾ ਭਾਰਤ ਵਿੱਚ ਬਲੌਕ ਕਰ ਦਿੱਤਾ ਗਿਆ ਸੀ। ਮਾਨ ਨੇ ਟਵੀਟ ਕਰਕੇ  ਭਾਈ ਅੰਮ੍ਰਿਤਪਾਲ ਸਿੰਘ ਵਿਰੁੱਧ ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੀ ਕਾਰਵਾਈ ਅਤੇ ਉਸਦੇ ਸਮਰਥਕਾਂ ਦੀ ਨਾਟਕੀ ਢੰਗ ਨਾਲ ਕੀਤੀ ਗ੍ਰਿਫਤਾਰੀ ਦੀ ਨਿੰਦਾ ਕੀਤੀ ਸੀ । ਇਸ ਤੋਂ ਬਾਦ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਦਸ ਸਾਥੀਆਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਐਨਐਸਏ ਲਗਾਕੇ ਡੱਕ ਦਿੱਤਾ ਅਤੇ ਦਰਜਨਾਂ ਨੌਜਵਾਨਾਂ ਨੂੰ ਅੰਮ੍ਰਿਤਸਰ ਦੀਆਂ ਜੇਲ੍ਹਾਂ ਵਿੱਚ ਬੰਦ ਹਨ ।

ਲੋਕ ਸਭਾ ਚੋਣਾਂ 2024 ਵਿੱਚ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਚੋਣ ਲੜ ਰਹੇ ਹਨ, ਜਿੱਥੇ ਉਹਨਾਂ ਦੇ ਹੱਕ ਵਿੱਚ ਲੋਕ ਲਹਿਰ ਬਣ ਚੁੱਕੀ ਹੈ, ਸੰਗਰੂਰ ਦੀ ਜਨਤਾ । ਇਸ ਨੂੰ ਪੰਜਾਬ ਦੀ ਹਾਟ ਸੀਟ ਮੰਨਿਆ ਜਾ ਰਿਹਾ ਹੈ । ਸਾਰੀਆਂ ਰਿਵਾਇਤੀ ਸਿਆਸੀ ਪਾਰਟੀਆਂ ਅਤੇ ਸੂਬਾ ਅਤੇ ਕੇਂਦਰ ਦੀਆਂ ਏਜੰਸੀਆਂ ਉਹਨਾਂ ਨੂੰ ਰੋਕਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ । ਸੰਗਰੂਰ ਤੋਂ 2022 ‘ਚ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਅੰਦਰ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤਿੰਨ ਮਹੀਨੇ ਬਾਦ ਹੀ ਪਟਕਣੀ ਦਿੰਦਿਆਂ ਚਿੱਤ ਕਰਕੇ ਜਿੱਤ ਹਾਸਲ ਕੀਤੀ ਸੀ । ਜਦੋਂ ਤੋਂ ਸਿਮਰਨਜੀਤ ਸਿੰਘ ਮਾਨ ਨੇ ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਨ ਵਿੱਚ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਵਾਪਸ ਲਿਆ ਹੈ ਉਦੋਂ ਤੋਂ ਸਿੱਖ ਸੰਗਤ ਦੇ ਦਿਲ ਵਿੱਚ ਉਹਨਾਂ ਲਈ ਇੱਜ਼ਤ ਅਤੇ ਸਤਿਕਾਰ ਹੋਰ ਵਧ ਗਿਆ ਹੈ ਕਿ ਉਹਨਾਂ ਨੂੰ ਕੁਰਸੀ ਜਾਂ ਪਾਵਰ ਦੀ ਭੁੱਖ ਨਹੀਂ ਬਲਿਕ ਆਪਣੇ ਪੰਥ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਫਿਕਰ ਹੈ ।

Similar Posts

Leave a Reply

Your email address will not be published. Required fields are marked *