ਖਬਰ ਕੈਨੇਡਾ ਤੋਂ: ਭਾਈ ਹਰਦੀਪ ਨਿੱਝਰ ਦੇ ਕਤਲ ਕੇਸ ਵਿੱਚ ਤਿੰਨ ਭਾਰਤੀ ਗ੍ਰਿਫ਼ਤਾਰ

author
0 minutes, 0 seconds Read

ਮਲੇਰਕੋਟਲਾ, 05 ਮਈ (ਬਿਉਰੋ): ਕੈਨੇਡਾ ਤੋਂ ਆਈ ਖਬਰ ਨੇ ਭਾਰਤ-ਕੈਨੇਡਾ ਅੰਦਰ ਫਿਰ ਤੋਂ ਤਨਾਅ ਵਾਲਾ ਮਾਹੌਲ ਬਣਾ ਦਿੱਤਾ ਹੈ । ਮਰਹੂਮ ਕੈਨੇਡੀਅਨ ਸਿੱਖ ਨਾਗਰਿਕ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਕੇਸ ਵਿੱਚ ਪੁਲਿਸ ਨੇ ਤਿੰਨ ਭਾਰਤੀ ਕੌਮੀਅਤ ਵਾਲੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਰਦੀਪ ਸਿੰਘ ਨਿੱਝਰ ਜਲੰਧਰ ਦੇ ਪਿੰਡ ਭਾਰ ਸਿੰਘ ਪੁਰਾ ਨਾਲ ਸਬੰਧਤ ਸੀ । ਉਹਨਾਂ ਨੂੰ ਸਰੀ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ 18 ਜੂਨ 2023 ਨੂੰ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹਲ਼ਾਕ ਕਰ ਦਿੱਤਾ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਇਸ ਕਤਲ ਵਿੱਚ ਭਾਰਤੀ ਏਜੰਟਾਂ ਦੇ ਸ਼ਾਮਲ ਹੋਣ ਦੇ ਇਲਜ਼ਾਮ ਲਾਏ ਗਏ ਸਨ। ਉਸ ਤੋਂ ਬਾਅਦ ਹੀ ਦੋਵਾਂ ਦੇਸਾਂ ਦੇ ਕੂਟਨੀਤਿਕ ਰਿਸ਼ਤਿਆ ਵਿੱਚ ਕਾਫ਼ੀ ਤਲਖ਼ੀ ਆ ਗਈ ਸੀ।

ਭਾਵੇਂ ਕਿ ਭਾਰਤੀ ਸਰਕਾਰ ਅਤੇ ਮੀਡੀਆ ਇਸ ਮੁੱਦੇ ਤੋਂ ਪੱਲਾ ਛੁਡਾਉਦੇ ਨਜ਼ਰ ਆ ਰਹੇ ਹਨ ਪਰੰਤੂ ਕੌਮਾਂਤਰੀ ਮੀਡੀਆ ਬੀਬੀਸੀ ਪੰਜਾਬੀ, ਵਾਸ਼ਿੰਗਟਨ ਪੋਸਟ, ਅਲ ਜਜ਼ੀਰਾ ਵਰਗੇ ਅਦਾਰੇ ਇਸ ਮੁੱਦੇ ਨੂੰ ਖਾਸ ਸਥਾਨ ਦੇ ਰਹੇ ਹਨ । ਬੁੱਧਵਾਰ ਨੂੰ ਇੰਟਰਵਿਊ ਵਿੱਚ ਜਸਟਿਨ ਟਰੂਡੋ ਨੇ ਇੱਕ ਵਾਰ ਫਿਰ ਭਾਰਤ-ਕੈਨੇਡਾ ਸਬੰਧਾਂ ਅਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਜ਼ਿਕਰ ਕੀਤਾ ਹੈ। ਭਾਰਤ ਨੇ ਇਸ ਕਤਲ ਵਿੱਚ ਕਿਸੇ ਵੀ ਤਰ੍ਹਾਂ ਦਾ ਹੱਥ ਹੋਣ ਦੇ ਇਲਜ਼ਮਾਂ ਨੂੰ ਹਮੇਸ਼ਾ ਪੁਰਜ਼ੋਰ ਤਰੀਕੇ ਨਾਲ ਰੱਦ ਕੀਤਾ ਹੈ। ਨਿੱਝਰ ਦੇ ਕਰੀਬੀਆਂ ਮੁਤਾਬਕ ਉਨ੍ਹਾਂ ਨੂੰ ਕੈਨੇਡੀਅਨ ਸੂਹੀਆ ਏਜੰਸੀਆਂ ਨੇ ਨਿੱਝਰ ਨੂੰ ਮਾਰੇ ਜਾਣ ਤੋਂ ਪਹਿਲਾਂ ਸਾਵਧਾਨ ਕੀਤਾ ਸੀ।

ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕਮੇਟੀ ਦੇ ਮੈਂਬਰ ਅਤੇ ਨਿੱਝਰ ਦੇ ਪਿਛਲੇ 15 ਸਾਲ ਤੋਂ ਜਾਣਕਾਰ ਨੇ ਮੀਡੀਆ ਨੂੰ ਦੱਸਿਆ ਕਿ ਸਿੱਖ ਭਾਈਚਾਰਾ ਜਾਂਚ ਵਿੱਚ ਹੋਈ ਤਰੱਕੀ ਦੇਖ ਕੇ ਧੰਨਵਾਦੀ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਅਜੇ ਵੀ “ਜਨਤਕ ਸੁਰੱਖਿਆ ਬਾਰੇ ਖ਼ਦਸ਼ੇ ਅਤੇ ਬਹੁਤ ਜ਼ਿਆਦਾ ਤਣਾਅ” ਹੈ। ਭਾਈਚਾਰੇ ਵਿੱਚ “ਹਤਾਸ਼ਾ ਹੈ ਅਤੇ ਉਮੀਦ ਵੀ ਹੈ।”

ਗ੍ਰਿਫ਼ਤਾਰ ਸ਼ੱਕੀਆਂ ਬਾਰੇ ਕੀ ਦੱਸਿਆ ਗਿਆ

ਪੁਲਸ ਅਫਸਰ ਮਨਦੀਪ ਮੂਕਰ ਨੇ ਦੱਸਿਆ, “ਇਹ ਜਾਂਚ ਅਜੇ ਮੁੱਕੀ ਨਹੀ ਹੈ। ਅਸੀਂ ਜਾਣਦੇ ਹਾਂ ਕੀ ਇਸ ਕਤਲਕਾਂਡ ਵਿੱਚ ਕਈ ਹੋਰ ਲੋਕਾਂ ਨੇ ਵੀ ਭੂਮਿਕਾ ਨਿਭਾਈ ਹੋ ਸਕਦੀ ਹੈ। ਅਸੀਂ ਉਨ੍ਹਾਂ ਲੋਕਾਂ ਨੂੰ ਪਛਾਨਣ ਅਤੇ ਗਿਰਫ਼ਤਾਰ ਕਰਨ ਤੱਕ ਜਾਂਚ ਜਾਰੀ ਰਖਾਂਗੇ।” ਹਾਲਾਂਕਿ ਪੁਲਿਸ ਵੱਲੋਂ ਕਤਲ ਦੇ ਇਰਾਦੇ ਬਾਰੇ ਕੁਝ ਨਹੀਂ ਕਿਹਾ ਗਿਆ। ਪੁਲਿਸ ਮੁਤਾਬਕ ਇਹ ਵਿਅਕਤੀ ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਅਤੇ ਕਰਨ ਪ੍ਰੀਤ ਸਿੰਘ (28) ਹਨ ਜੋ ਕਿ ਇਹ ਤਿੰਨੇ, ਐਡਮਿੰਟਨ, ਐਲਬਰਟਾ ਵਿੱਚ ਰਹਿ ਰਹੇ ਸਨ

Similar Posts

Leave a Reply

Your email address will not be published. Required fields are marked *