ਪੰਜਾਬ ਦੇ ਲੋਕਾਂ ਦੀ ਰੁਚੀ ਪੰਥਕ ਸਿਆਸਤ ਵੱਲ ਵਧਣ ਲੱਗੀ

ਡਿਬਰੂਗੜ੍ਹ ਜੇਲ੍ਹ ‘ਚੋਂ ਦਲਜੀਤ ਸਿੰਘ ਕਲਸੀ, ਕੁਲਵੰਤ ਸਿੰਘ ਅਤੇ ਪ੍ਰਧਾਨਮੰਤਰੀ ਬਾਜੇਕੇ ਦੇ ਚੋਣ ਲੜਨ ਦੇ ਐਲਾਨ ਨੇ ਲਿਆਂਦਾ ਸਿਆਸੀ ਭੂਝਾਲ ਚੰਡੀਗੜ੍ਹ/ਮਲੇਰਕੋਟਲਾ, 02 ਜੁਲਾਈ (ਬਿਉਰੋ): ਮਾਰਚ 2023 ਤੋਂ ਪਹਿਲਾਂ ਦੇਸ਼ ਵਿੱਚ ਡਿਬਰੂਗੜ੍ਹ ਜੇਲ੍ਹ ਦਾ ਜ਼ਿਕਰ ਕੋਈ ਵਿਰਲਾ ਹੀ ਕਰਦਾ ਸੀ ਪਰੰਤੂ ਜਦੋਂ ਤੋਂ ‘ਵਾਰਿਸ ਪੰਜਾਬ ਦੇ’ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਸਾਥੀਆਂ ਨੂੰ ਨਜ਼ਰਬੰਦ ਕੀਤਾ […]

‘ਪ੍ਰੀਖਿਆ ਮਾਫੀਆ’ ਆਪਣੇ ਤੁਛ ਜਿਹੇ ਲਾਭ ਲਈ ਗਰੀਬ ਅਤੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦਾ ਕਰਦੈ ਸ਼ੋਸ਼ਣ

ਮਲੇਰਕੋਟਲਾ, 30 ਜੂਨ (ਬਿਉਰੋ): ਭਾਰਤ ਵਿੱਚ ਭੂੰਅ ਮਾਫੀਆ, ਡਰੱਗ ਮਾਫੀਆ, ਮਾਇਨਿੰਗ ਮਾਫੀਆ ਸਮੇਤ ਅਨੇਕਾਂ ਸ਼ਬਦ ਸੁਨਣ ਨੂੰ ਮਿਲਦੇ ਸਨ ਪਰੰਤੂ ਹੁਣ ਇੱਕ ਨਵਾਂ ‘ਪ੍ਰੀਖਿਆ ਮਾਫੀਆ’ ਮਾਰਕੀਟ ਵਿੱਚ ਚੱਲ ਰਿਹਾ ਹੈ ਜਿਸ ਨੇ ਵਿਸ਼ਵ ਭਰ ਵਿੱਚ ਦੇਸ਼ ਦੀ ਇੱਜ਼ਤ ਨੂੰ ਧੂਮਿਲ ਕੀਤਾ ਹੈ । ਸਮੁੱਚੀ ਦੁਨੀਆ ਦੇ ਦੇਸ਼ ਆਪਣੀ ਸਿੱਖਿਆ ਅਤੇ ਸਿਹਤ ਸਹੂਲਤਾਂ ਵਿੱਚ ਕੋਈ ਵੀ […]

ਸਿਆਸੀ ਪਾਰਟੀਆਂ, ਨਿਆਂਪਾਲਿਕਾ ਅਤੇ ਸਰਕਾਰਾਂ ਦੇ ਦੋਹਰੇ ਮਾਪਦੰਡ ਲੋਕਤੰਤਰ ਲਈ ਖਤਰਨਾਕ

ਬਾਰਾਮੂਲਾ ਤੋਂ ਚੁਣੇ ਗਏ ਸਾਂਸਦ ਸ਼ੇਖ ਅਬਦੁਲ ਰਸ਼ੀਦ ਨੂੰ ਰਿਹਾਅ ਕਰਨ ਦੀ ਮੰਗ ਦੇਸ਼-ਦੁਨੀਆ ਵਿੱਚ ਜ਼ੋਰ ਫੜਨ ਲੱਗੀ ਮਲੇਰਕੋਟਲਾ, 26 ਜੂਨ (ਬਿਉਰੋ): ਭਾਰਤ ਦੀ 18ਵੀਂ ਲੋਕ ਸਭਾ ਦੇ ਸੰਸਦ ਮੈਂਬਰਾਂ ਨੇ ਸਹੁੰ ਚੁੱਕੀ ਪਰੰਤੂ ਦੋ ਚਿਹਰੇ ਗਾਇਬ ਰਹੇ ਜਿਹਨਾਂ ਨੂੰ ਦੁਨੀਆ ਦੀਆਂ ਨਜ਼ਰਾਂ ਤਲਾਸ਼ ਕਰਦੀਆਂ ਰਹੀਆਂ । ਦੇਸ਼ ਦੀ ਜਨਤਾ ਅਤੇ ਵਿਦੇਸ਼ਾਂ ਵਿੱਚ ਬੈਠੇ ਭਾਰਤੀ […]

ਸਰਕਾਰਾਂ ਕੋਝੀਆਂ ਚਾਲਾਂ ਚੱਲਣ ਤੋਂ ਬਾਜ਼ ਆਉਣ ਨਹੀਂ ਤਾਂ ਲੋਕ ਸਭਾ ਨਾਲੋਂ ਵੀ ਮਾੜਾ ਹਾਲ ਕਰਾਂਗੇ- ਸਤਨਾਮ ਸਿੰਘ ਬਹਿਰੂ

ਪੰਜਾਬ ਦਾ ਮੁਸਲਿਮ ਭਾਈਚਾਰਾ ਚੱਟਾਨ ਵਾਂਗ ਕਿਸਾਨਾਂ ਨਾਲ ਖੜਾ ਹੈ-ਐਡਵੋਕੇਟ ਮੁਹੰਮਦ ਜਮੀਲ ਸ਼ੰਭੂ ਕਿਸਾਨ ਮੋਰਚਾ 131ਵੇਂ ਦਿਨ ‘ਚ ਪੁੱਜਾ ਮਲੇਰਕੋਟਲਾ, 25 ਜੂਨ (ਬਿਉਰੋ): ਕਿਸਾਨਾਂ ਦੇ 13 ਫਰਵਰੀ ਦੇ ‘ਦਿੱਲੀ ਕੂਚ’ ਦੀ ਕਾਲ ‘ਤੇ ਹਜਾਰਾਂ ਦੀ ਗਿਣਤੀ ‘ਚ ਕਿਸਾਨ ਟਰੈਕਟਰ-ਟਰਾਲੀਆਂ, ਟਰੱਕ, ਗੱਡੀਆਂ ਲੈ ਕੇ ਦਿੱਲੀ ਵੱਲ ਚੱਲ ਪਏ ਸੀ । ਪਰੰਤੂ ਹਰਿਆਣਾ ਸਰਕਾਰ ਨੇ ਸ਼ੰਭੂ  ਅਤੇ […]

“ਕੌਣ ਬਣੇਗਾ! ਪੰਜਾਬ ਵਕਫ ਬੋਰਡ ਦਾ ਚੇਅਰਮੈਨ?”

‘ਆਪ’ ਸਰਕਾਰ ਲਈ ਟੇਡੀ ਖੀਰ ਬਣਿਆ ਬੋਰਡ ਦੀ ਚੇਅਰਮੈਨੀ ਦਾ ਮਾਮਲਾ ਮਲੇਰਕੋਟਲਾ, 23 ਜੂਨ (ਬਿਉਰੋ): ਪੰਜਾਬ ਵਕਫ ਬੋਰਡ ਨਿਰੋਲ ਮੁਸਲਮਾਨਾਂ ਦਾ ਅਦਾਰਾ ਹੈ ਜਿਸ ਦੇ ਪ੍ਰਬੰਧ ਅਧੀਨ ਦਰਜਨਾਂ ਸਕੂਲ ਅਤੇ ਹਸਪਤਾਲ ਚਲਦੇ ਹਨ ਜਿੱਥੇ ਸਿੱਖਿਆ ਅਤੇ ਸਿਹਤ ਸਹੂਲਤਾਂ ਦੇਣ ਦੇ ਨਾਲ-ਨਾਲ ਲੋਕਾਂ ਨੂੰ ਰੋਜਗਾਰ ਵੀ ਮਿਲ ਰਿਹਾ ਹੈ । ਵਕਫ ਬੋਰਡ ਵੱਲੋਂ ਹਜ਼ਾਰਾਂ ਜ਼ਰੂਰਤਮੰਦਾਂ ਨੂੰ […]

ਅਜ਼ਾਦੀ ਘੁਲਾਟੀਆਂ ਦੇ ਵਾਰਸਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਮੁੱਖ ਮੰਤਰੀ ਨੂੰ ਦਿੱਤਾ ਮੰਗ ਪੱਤਰ

ਮਲੇਰਕੋਟਲਾ, 22 ਜੂਨ (ਅਬੂ ਜ਼ੈਦ): ਫਰੀਡਮ ਫਾਈਟਰਜ਼, ਉਤਰਾਧਿਕਾਰੀ ਸੰਸਥਾ ਪੰਜਾਬ (ਰਜਿ.) ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਡਿਪਟੀ ਕਮਿਸ਼ਨਰ ਮਲੇਰਕੋਟਲਾ ਰਾਹੀਂ ਇੱਕ ਮੰਗ ਪੱਤਰ ਦਿੱਤਾ ਗਿਆ । ਜਿਸ ਵਿੱਚ ਦੇਸ਼ ਦੀ ਅਜ਼ਾਦੀ ਲਈ ਕੁਰਬਾਨ ਹੋਏ ਅਜ਼ਾਦੀ ਘੁਲਾਟੀਆ ਦੇ ਪਰਿਵਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਹੈ । ਸੰਸਥਾ ਦੇ ਪ੍ਰੈਸ ਸਕੱਤਰ ਨੇ ਮੰਗ ਪੱਤਰ […]

‘ਆਪ’ ਵੱਲੋਂ ਅਣਗੌਲੇ ਅਨਮੋਲ ਹੀਰੇ ਨੂੰ ਸੁਖਪਾਲ ਖਹਿਰਾ ਨੇ ਪਛਾਣਿਆ

ਰਾਹੁਲ ਗਾਂਧੀ ਦੇ ਵਿਜ਼ਨ ਤੋਂ ਪ੍ਰਭਾਵਿਤ ਜ਼ੁਬੈਰੀ ਨੇ ਖਹਿਰੇ ਦੀ ਚੋਣ ਮੁਹਿੰਮ ‘ਚ ਮੋਹਰੀ ਭੂਮਿਕਾ ਨਿਭਾਈ, ਆਪਣੇ ਬੂਥਾਂ ‘ਚੋ ਵੱਡੀ ਲੀਡ ਦਿਲਵਾਈ ਮਲੇਰਕੋਟਲਾ, 21 ਜੂਨ (ਬਿਉਰੋ): ਲੋਕ ਸਭਾ ਚੋਣਾਂ 2024 ਦੇ ਨਤੀਜੇ ਆਏ, ਜਿਸ ਵਿੱਚ ਅਨੇਕਾਂ ਉਲਟਫੇਰ ਦੇਖਣ ਨੂੰ ਮਿਲੇ । ਸੰਗਰੂਰ ਲੋਕ ਸਭਾ ਪੰਜਾਬ ਹੀ ਨਹੀਂ ਬਲਿਕ ਦੇਸ਼ ਦੀਆਂ ਚਰਚਿਤ ਸੀਟਾਂ ਵਿੱਚ ਗਿਣੀ ਗਈ […]

ਬੇਲਗਾਮ ਹੋਇਆ ਮਲੇਰਕੋਟਲਾ ਦਾ ਤਹਿਸੀਲ ਦਫਤਰ, ਅਧਿਕਾਰੀ ਅਤੇ ਵਿਧਾਇਕ ਬੇਖਬਰ

ਮਹੀਨਿਆਂ ਤੋਂ ਰਜਿਸਟਰੀਆਂ ਦੇ ਇੰਤਕਾਲਾਂ ਲਈ ਲੋਕ ਕੱਢ ਰਹੇ ਨੇ ਤਰਲੇ ਮਲੇਰਕੋਟਲਾ, 15 ਜੂਨ (ਬਿਉਰੋ): ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ 2022 ‘ਚ ਬਦਲਾਅ ਦੇ ਨਾਅਰੇ ਨਾਲ ਜਿੱਤਕੇ 92 ਵਿਧਾਇਕਾਂ ਨਾਲ ਮਜ਼ਬੂਤ ਸਰਕਾਰ ਬਣਾਈ, ਲੋਕਾਂ ਨੂੰ ਉਮੀਦ ਸੀ ਕਿ ਹੁਣ ਭ੍ਰਿਸ਼ਟਾਚਾਰ ਖਤਮ ਹੋ ਜਾਵੇਗਾ ਅਤੇ ਸਰਕਾਰੀ ਦਫਤਰਾਂ ‘ਚ ਕੰਮ ਕਰਵਾਉਣੇ ਅਸਾਨ ਹੋ ਜਾਣਗੇ ਪਰੰਤੂ ਸਰਕਾਰ […]

ਅਮਰੀਕਾ ਤੱਕ ਗੂੰਜ ਪਈ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਰਿਹਾਈ ਮਾਮਲੇ ਦੀ

ਅੰਮ੍ਰਿਤਸਰ/ਮਲੇਰਕੋਟਲਾ, 13 ਜੂਨ (ਬਿਉਰੋ): ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਨਵੇਂ ਚੁਣੇ ਗਏ ਸਾਂਸਦ ਭਾਈ ਅੰਮ੍ਰਿਤਪਾਲ ਦੇ ਮਾਪਿਆਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਰਿਹਾਈ ਦਾ ਮਾਮਲਾ ਅਮਰੀਕਾ ਵਿੱਚ ਵੀ ਗੂੰਜਣ ਲੱਗਾ ਹੈ । ਪਰਿਵਾਰ ਵੱਲੋਂ ਅੰਮ੍ਰਿਤਪਾਲ ਦੀ ਰਿਹਾਈ ਲਈ 5 ਜੂਨ ਨੂੰ ਅਮਰੀਕਾ ਦੇ ਉਪ ਰਾਸ਼ਟਰਪਤੀ ਨੂੰ ਪੱਤਰ ਲਿਖਿਆ ਗਿਆ ਸੀ । […]

ਜਮੀਅਤ ਦੇ ਮੌਲਾਨਾ ਫਾਰੂਕ ਦਾ ਬੇਰਹਿਮੀ ਨਾਲ ਕਤਲ, ਮੌਲਾਨਾ ਮਹਿਮੂਦ ਮਦਨੀ ਨੇ ਯੋਗੀ ਨੂੰ ਲਿਖਿਆ ਪੱਤਰ

ਪ੍ਰਤਾਪਗੜ੍ਹ/ਮਲੇਰਕੋਟਲਾ, 10 ਜੂਨ (ਬਿਉਰੋ): ਯੂਪੀ ਦੇ ਜ਼ਿਲ੍ਹਾ ਪ੍ਰਤਾਪਗੜ੍ਹ ਵਿੱਚ ਜਮੀਅਤ ਉਲਮਾ ਏ ਹਿੰਦ ਦੇ ਰੁਕਣ ਮੌਲਾਨਾ ਫਾਰੂਕ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ । ਉਹਨਾਂ ਨੂੰ ਜੱਦੀ ਪਿੰਡ ਦੇ ਕਬਰਿਸਤਾਨ ਵਿੱਚ ਸਪੁਰਦੇ ਖਾਕ ਕੀਤਾ ਗਿਆ । ਜਨਾਜ਼ੇ ਵਿੱਚ 50 ਹਜ਼ਾਰ ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ ।  ਜਮੀਅਤ ਉਲਮਾ ਏ ਹਿੰਦ ਦੇ ਆਗੂ ਮੌਲਾਨਾ […]