ਲੋਕ ਸਭਾ ਹਲਕਾ ਖਡੂਰ ਸਾਹਿਬ ਬਣਿਆ ਪੰਜਾਬ ਦੀ ਸਿਆਸਤ ਦਾ ਕੇਂਦਰ

author
0 minutes, 1 second Read

ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਚੋਣ ਮੁਹਿੰਮ ਨੇ ਸੰਗਰੂਰ, ਬਠਿੰਡਾ ਅਤੇ ਫਰੀਦਕੋਟ ਸੀਟਾਂ ਉੱਤੇ ਵੀ ਲਿਆਂਦੀ ਹਨੇਰੀ-ਬਾਬਾ ਹਿੰਦ ਸਿੰਘ ਖਾਲਸਾ

ਮਲੇਰਕੋਟਲਾ, 02 ਮਈ (ਬਿਉਰੋ): ਲੋਕ ਸਭਾ ਚੋਣਾਂ 2024 ਦਾ ਦੰਗਲ ਪੂਰੀ ਤਰ੍ਹਾਂ ਗਰਮਾ ਚੁੱਕਿਆ ਹੈ । ਦੇਸ਼ ਅੰਦਰ ਪਹਿਲੇ ਦੋ ਗੇੜਾਂ ਦੀਆਂ ਵੋਟਾਂ ਮੁਕੰਮਲ ਹੋ ਚੁੱਕੀਆਂ ਹਨ । ਪੰਜਾਬ ਵਿੱਚ ਚੋਣਾਂ ਦਾ ਸਮਾਂ ਸਭ ਤੋਂ ਆਖਰ ਵਿੱਚ ਯਾਨੀ 01 ਜੂਨ ਨੂੰ ਤੈਅ ਕੀਤਾ ਗਿਆ ਹੈ ਅਤੇ 4 ਜੂਨ ਨੂੰ ਚੋਣਾਂ ਦੇ ਨਤੀਜੇ ਆਉਣੇ ਹਨ । ਪੰਜਾਬ ਦੇ ਸਿਆਸੀ ਸਮੀਕਰਣ ਅੱਜ ਕਿਸੇ ਲਈ ਵੀ ਅਲਜਬਰੇ ਦਾ ਸਵਾਲ ਬਣੇ ਹੋਏ ਹਨ । ਸਿਆਸੀ ਮਾਹਿਰ ਤਾਂ ਹੀ ਕੋਈ ਅੰਦਾਜ਼ਾ ਲਗਾ ਸਕਦੇ ਹਨ ਜੇਕਰ ਚੋਣ ਲੜਨ ਵਾਲੇ ਉਮੀਦਵਾਰ ਖੜਕੇ ਚੋਣ ਲੜਨ ਪਰੰਤੂ ਪੰਜਾਬ ਅੰਦਰ ਤਾਂ ਦਲਬਦਲੀ ਦੇ ਮਾਮਲੇ ਹੀ ਚਰਮ ਉੱਤੇ ਹਨ ।

ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਵੱਲੋਂ ਵੱਡੀ ਗਿਣਤੀ ‘ਚ ਸੰਗਤ ਦੀ ਹਾਜ਼ਰੀ ਵਿੱਚ ਚੋਣ ਮੁਹਿੰਮ ਦਾ ਆਗਾਜ਼ ਕੀਤਾ ਗਿਆ । ਅੱਜ ਖਡੂਰ ਸਾਹਿਬ ਦੀ ਸੀਟ ਪੰਜਾਬ ਦੀ ਸਿਆਸਤ ਦਾ ਕੇਂਦਰ ਬਣ ਚੁੱਕੀ ਹੈ । ਅਖਬਾਰ, ਟੀਵੀ ਚੈਨਲ, ਯੂਟਿਊਬ, ਫੇਸਬੁੱਕ, ਟਵਿੱਟਰ, ਵਟਸਅੱਪ ਸਮੇਤ ਕੌਮਾਂਤਰੀ ਮੀਡੀਆ ਵੀ ਖਡੂਰ ਸਾਹਿਬ ਦੀ ਸੀਟ ਸਬੰਧੀ ਕਵਰੇਜ ਕਰ ਰਹੀ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅਦਾਰਾ ‘ਅਬੂ ਜ਼ੈਦ ਨਿਊਜ਼’ ਨਾਲ ਗੱਲਬਾਤ ਕਰਦਿਆਂ ਬਾਬਾ ਹਿੰਦ ਸਿੰਘ ਖਾਲਸਾ ਨੇ ਕੀਤਾ ।

ਉਹਨਾਂ ਕਿਹਾ ਕਿ ਅੱਜ ਪੰਜਾਬ ਦਾ ਵੋਟਰ ਸੂਝਵਾਨ ਹੋ ਚੁੱਕਿਆ ਜੋ ਰਿਵਾਇਤੀ ਪਾਰਟੀਆਂ ਸਮੇਤ ਸੱਤਾਧਾਰੀਆਂ ਤੋਂ ਬੇਮੁੱਖ ਹੋ ਚੁੱਕੇ ਹਨ । ਖਡੂਰ ਸਾਹਿਬ ਤੋਂ ਭਾਈ ਅਮ੍ਰਿਤਪਾਲ ਸਿੰਘ ਦੇ ਅਜ਼ਾਦ ਚੋਣ ਲੜਨ ਦੇ ਐਲਾਨ ਹੋਣ ਤੋਂ ਬਾਦ ਪੰਜਾਬ ਦੀ ਜਨਤਾ ਨੂੰ ਇੱਕ ਆਸ ਦੀ ਕਿਰਣ ਨਜ਼ਰ ਆਉਣ ਲੱਗੀ ਹੈ । ਜਿੱਥੇ ਭਾਈ ਅੰਮ੍ਰਿਤਪਾਲ ਸਿੰਘ ਦੇ ਆਉਣ ਨਾਲ ਆਪਣੇ ਹਲਕੇ ਵਿੱਚ ਲੋਕ ਲਹਿਰ ਬਣ ਚੁੱਕੀ ਹੈ ਉੱਥੇ ਹੀ ਲੋਕ ਸੰਗਰੂਰ ਤੋਂ ਸ੍ਰੋਮਣੀ ਅਕਾਲੀ ਦਲ (ਅ) ਤੋਂ ਸਿਮਰਨਜੀਤ ਸਿੰਘ ਮਾਨ, ਬਠਿੰਡਾ ਤੋਂ ਲਖਵੀਰ ਸਿੰਘ ਲੱਖਾ ਸਿਧਾਨਾ ਅਤੇ ਫਰੀਦਕੋਟ ਤੋਂ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਾਹਿਬਜ਼ਾਦੇ ਸਰਬਜੀਤ ਸਿੰਘ ਖਾਸਲਾ ਸੀਟਾਂ ਉੱਤੇ ਵੀ ਪੰਜਾਬ ਹਿਤੈਸ਼ੀ ਲੋਕਾਂ ਨੇ ਉਮੀਦਵਾਰਾਂ ਦੇ ਹੱਕ ਵਿੱਚ ਹਨੇਰੀ ਲਿਆ ਦਿੱਤੀ ਹੈ । ਉਹਨਾਂ ਕਿਹਾ ਕਿ ਵਿਸ਼ਵ ਭਰ ਵਿੱਚੋਂ ਪੰਥਕ ਉਮੀਦਵਾਰਾਂ ਦੀ ਹਿਮਾਇਤ ਕਰਨ ਲਈ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਅਤੇ ਆਪਣੇ ਪਰਿਵਾਰਾਂ, ਰਿਸ਼ਤੇਦਾਰਾਂ ਨੂੰ ਤਨ, ਮਨ ਅਤੇ ਧਨ ਨਾਲ ਮਦਦ ਕਰਨ ਲਈ ਫੋਨਾਂ ਰਾਹੀਂ ਕਿਹਾ ਜਾ ਰਿਹਾ ।

ਬਾਬਾ ਹਿੰਦ ਸਿੰਘ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਦੇ ਦੈਂਤ ਤੋਂ ਬਚਾਉਣ ਲਈ ਚਲਾਈ ਗਈ ਮੁਹਿੰਮ, ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਗੁਰੂ ਦੇ ਲੜ ਲੱਗਣ ਲਈ ਬਾਣੀ ਅਤੇ ਬਾਣੇ ਦੇ ਧਾਰਨੀ ਬਣਾਉਣ ਲਈ ਕੀਤੇ ਉਪਰਾਲੇ ਅੱਜ ਪੰਜਾਬ ਦੀ ਜਵਾਨੀ ਵਿੱਚ ਨਜ਼ਰ ਆ ਰਹੇ ਹਨ । ਭਾਈ ਸਾਹਿਬ ਦੀ ਜਗਾਈ ਅਲਖ ਕਾਰਣ ਹੀ ਅੱਜ ਪੰਜਾਬ ਦਾ ਨੌਜਵਾਨ ਖੁਦ ਘਰ-ਘਰ ਜਾ ਕੇ ਚੰਗੇ ਕਿਰਦਾਰ ਦੇ ਉਮੀਦਵਾਰਾਂ ਲਈ ਪ੍ਰਚਾਰ ਕਰ ਰਹੇ ਹਨ । ਉਹਨਾਂ ਪ੍ਰੈਸ ਦੇ ਮਾਧਿਅਮ ਰਾਹੀਂ ਹਲਕਾ ਖਡੂਰ ਸਾਹਿਬ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਸਿੱਖ ਪੰਥ ਦੀ ਡਿੱਗਦੀ ਪੱਗ ਨੂੰ ਬਚਾਉਣ ਲਈ ਭਾਈ ਅੰਮ੍ਰਿਤਪਾਲ ਸਿੰਘ ਕਾਮਯਾਬ ਕਰਕੇ ਸੰਸਦ ਵਿੱਚ ਭੇਜੋ ਤਾਂ ਕਿ ਲੋਕ ਸਭਾ ਚੋਣਾਂ 2019 ਵਿੱਚ ਸਿੱਖ ਕੌਮ ਦੇ ਹੀਰੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਵਾਲੀ ਨਮੋਸ਼ੀ ਦੋਬਾਰਾ ਨਾ ਦੇਖਣੀ ਪਵੇ ।

Similar Posts

Leave a Reply

Your email address will not be published. Required fields are marked *