ਅਜਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ‘ਚ ਉਮੜਿਆ ਜਨਸੈਲਾਬ

ਸ੍ਰੀ ਅਕਾਲ ਤਖਤ ਤੋਂ ਅਰਦਾਸ ਕਰਕੇ ਚੋਣ ਮੁਹਿੰਮ ਦਾ ਸ਼ਾਨਦਾਰ ਆਗਾਜ਼ ਅੰਮ੍ਰਿਤਸਰ/ਮਲੇਰਕੋਟਲਾ, 30 ਅਪ੍ਰੈਲ (ਬਿਉਰੋ): ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਦੇ ਐਲਾਨ ਕਰਨ ਨਾਲ ਪੰਜਾਬ ਦੀ ਸਿਆਸਤ ਵਿੱਚ ਭੂਝਾਲ ਆ ਗਿਆ ਹੈ ਜਿਸ ਲੰਬੇ ਸਮੇਂ ਤੋਂ ਕਿਆਸ ਕੀਤੇ ਜਾਂਦੇ ਸਿਆਸੀ ਸਮੀਕਰਣ ਬਦਲ ਦਿੱਤੇ ਹਨ । ਭਾਈ […]

ਮੁਸਲਿਮ ਭਾਈਚਾਰੇ ਵੱਲੋਂ ਹਾਅ ਦਾ ਨਾਅਰਾ ਦੀ ਧਰਤੀ ਉੱਤੇ ‘ਪੰਥਕ ਵਫਦ’ ਦਾ ਨਿੱਘਾ ਸਵਾਗਤ

ਜਿੱਥੇ ਵੀ ਇਨਸਾਨੀ ਹੱਕਾਂ ਦਾ ਹਨਨ ਹੋਇਆ, ਮੁਸਲਿਮ ਭਾਈਚਾਰੇ ਹਮੇਸ਼ਾ ਹੱਕ-ਸੱਚ ਲਈ ਲੜਿਆ-ਬਾਪੂ ਗੁਰਚਰਨ ਸਿੰਘ ਮਲੇਰਕੋਟਲਾ, 28 ਅਪ੍ਰੈਲ (ਬਿਉਰੋ): ਹਾਅ ਦਾ ਨਾਅਰਾ ਦੀ ਧਰਤੀ ਵਿਖੇ ਅੱਜ ਜੱਥੇਦਾਰ ਜਗਤਾਰ ਸਿੰਘ ਹਵਾਰਾ ਦੇ ਸਤਿਕਾਰਯੋਗ ਪਿਤਾ ਗੁਰਚਰਨ ਸਿੰਘ ਆਪਣੇ ਸਾਥੀਆਂ ਮਨਮੋਹਨ ਸਿੰਘ, ਬਲਵਿੰਦਰ ਸਿੰਘ ਦੇ ਮਲੇਰਕੋਟਲਾ ਪਹੁੰਚਣ ਉੱਤੇ ਨਿੱਘਾ ਸਵਾਗਤ ਕੀਤਾ ਗਿਆ । ਪਤਵੰਤਿਆਂ ਵੱਲੋਂ ਇੱਕ ਯਾਦਗਾਰੀ ਚਿੰਨ੍ਹ […]

ਭਾਈ ਅੰਮ੍ਰਿਤਪਾਲ ਸਿੰਘ ਖੰਡੂਰ ਸਾਹਿਬ ਤੋਂ ਚੋਣ ਲੜਨ ਦਾ ਐਲਾਨ ਨੇ ਬਦਲੇ ਸਿਆਸੀ ਸਮੀਕਰਣ

ਦੇਸ਼ ਦੁਨੀਆ ਦੀ ਸਿੱਖ ਸੰਗਤ ਅਤੇ ਨੌਜਵਾਨਾਂ ‘ਚ ਭਾਰੀ ਉਤਸ਼ਾਹ ਅਮ੍ਰਿੰਤਸਰ/ਮਲੇਰਕੋਟਲਾ, 25 ਅਪ੍ਰੈਲ (ਬਿਉਰੋ): ਮਰਹੂਮ ਫਿਲਮੀ ਅਦਾਕਾਰ ਦੀਪ ਸਿੱਧੂ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਸਿੱਖ ਪੰਥ ਦੇ ਰਸਤੇ ਉੱਤੇ ਲਿਆਉਣ ਅਤੇ ਪੰਜਾਬੀਆਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਸਥਾਪਤ ਜੱਥੇਬੰਦੀ “ਵਾਰਿਸ ਪੰਜਾਬ ਦੇ” ਮੁਖੀ ਭਾਈ ਅਮ੍ਰਿੰਤਪਾਲ ਸਿੰਘ ਖਾਲਸਾ ਜੋ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਐਨਐਸਏ […]

‘ਆਪ’ ਸਰਕਾਰ ਦੇ 25 ਮਹੀਨੇ ਬਾਦ ਵੀ ਤਹਿਸੀਲ ਦਫਤਰ ਦੇ ਕੰਮ ਲੱਗਭਗ ਠੱਪ, ਐਨਓਸੀ ਦਾ ਭੰਬਲਭੁਸਾ ਬਰਕਰਾਰ

ਤਹਿਸੀਲਦਾਰ-ਪਟਵਾਰੀਆਂ ਦਾ ਆਪਸੀ ਤਾਲਮੇਲ ਨਾ ਹੋਣ ਕਾਰਣ ਜਨਤਾ ਡਾਹਢੀ ਪ੍ਰੇਸ਼ਾਨ ਮਲੇਰਕੋਟਲਾ, 24 ਅਪ੍ਰੈਲ (ਅਬੂ ਜ਼ੈਦ): ਤਹਿਸੀਲ ਦਫਤਰ ਮਲੇਰਕੋਟਲਾ ਹਮੇਸ਼ਾ ਹੀ ਸੁਰਖੀਆਂ ਬਟੋਰਦਾ ਰਿਹਾ ਹੈ । ਜਦੋਂ ਤੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਮਲੇਰਕੋਟਲਾ ਉੱਤੇ ਸਰਕਾਰ ਦੀ ਮੇਹਰਬਾਨੀ ਰਹੀ ਹੈ, ਤਹਿਸੀਲ ਦਫਤਰ ਵਿੱਚ ਰਜਿਸਟਰੀਆਂ ਦੇ ਕੰਮਕਾਜ ਠੱਪ ਰਹੇ ਹਨ, […]

ਕਿਸਾਨਾਂ ਦਾ ਰੇਲ ਰੋਕੋ ਅੰਦੋਲਨ 5ਵੇਂ ਦਿਨ ਵੀ ਜਾਰੀ: 84 ਟਰੇਨਾਂ ਰੱਦ, ਰੇਲਵੇ ਨੇ 36 ਲੱਖ ਰੁਪਏ ਤੋਂ ਵਧੇਰੇ ਦੀਆਂ ਟਿਕਟਾਂ ਵਾਪਸ ਕੀਤੀਆਂ

ਸ਼ੰਭੂ/ਮਲੇਰਕੋਟਲਾ, 21 ਅਪ੍ਰੈਲ (ਬਿਉਰੋ): ਕਿਸਾਨ ਅੰਦੋਲਨ 2.0 ਨੂੰ ਚਲਦਿਆਂ ਅੱਜ 68 ਦਿਨ ਹੋ ਗਏ ਹਨ ਪਰੰਤੁ ਕੇਂਦਰ ਅਤੇ ਸੂਬਾ ਸਰਕਾਰਾਂ ਕਿਸਾਨਾਂ ਨਾਲ ਕੋਈ ਵੀ ਗੱਲਬਾਤ ਕਰਨ ਦੇ ਮੂਡ ਵਿੱਚ ਨਹੀਂ ਹਨ । ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਤੋਂ ਬਾਦ ਹੁਣ ਹਰਿਆਣਾ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਤਿੰਨ ਕਿਸਾਨਾਂ ਦੀ ਰਿਹਾਈ ਦੀ ਮੰਗ […]

ਕਿਸਾਨਾਂ ਨੇ ਰੇਲ ਦਾ ਚੱਕ ਕੀਤਾ ਜਾਮ, ਸ਼ਤਾਬਦੀ ਸਮੇਤ ਦਰਜਨਾਂ ਟਰੇਨਾਂ ਰੱਦ

ਨਵਦੀਪ ਸਿੰਘ ਜਲਵੇੜਾ ਅਤੇ ਸਾਥੀਆਂ ਦੀ ਰਿਹਾਈ ਦੀ ਮੰਗ ਸ਼ੰਭੂ/ਮਲੇਰਕੋਟਲਾ, 20 ਅਪ੍ਰੈਲ (ਬਿਉਰੋ): ਦੇਸ਼ ਭਰ ਦੇ ਕਿਸਾਨਾਂ ਦਾ ਅੰਦੋਲਨ 13 ਫਰਵਰੀ ਤੋਂ ਲਗਾਤਾਰ ਪੰਜਾਬ ਹਰਿਆਣਾ ਦੀਆਂ ਸੀਮਾਵਾਂ ਉੱਤੇ ਚੱਲ ਰਿਹਾ ਹੈ । ਕਿਸਾਨਾਂ ਦੇ ਦਿੱਲੀ ਕੂਚ ਦੇ ਪ੍ਰੋਗਰਾਮ ਨੂੰ ਰੋਕਣ ਲਈ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਪੰਜਾਬ-ਹਰਿਆਣਾ ਦੀਆਂ ਹੱਦਾਂ ਉੱਤੇ ਹੀ ਰੋਕ ਲਿਆ ਸੀ ਇਸ […]

ਯੂਪੀਐਸਸੀ ਪ੍ਰੀਖਿਆ ‘ਚ 50 ਮੁਸਲਿਮ ਉਮੀਦਵਾਰ ਹੋਏ ਸਫਲ਼

ਦੇਸ਼ਵਾਸੀਆਂ ਵੱਲੋਂ ਮੁਬਾਰਕਾਂ ਦੇਣ ਦਾ ਸਿਲਸਿਲਾ ਜਾਰੀ ਮਲੇਰਕੋਟਲਾ, 20 ਅਪ੍ਰੈਲ (ਬਿਉਰੋ): ਭਾਵੇਂ ਕਿ ਦੇਸ਼ ਦੇ ਰਾਜਨੀਤਿਕ ਸਿਸਟਮ ਵਿੱਚੋਂ ਮੁਸਲਮਾਨਾਂ ਨੂੰ ਬਿਲਕੁਲ ਕਿਨਾਰੇ ਕੀਤਾ ਜਾ ਚੁੱਕਾ ਹੈ ਪਰੰਤੂ ਅਜੇ ਵੀ ਕੁਝ ਅਜਿਹੇ ਖੇਤਰ ਹਨ ਜਿੱਥੇ ਵਿਅਕਤੀ ਦੀ ਕਾਬਲੀਅਤ ਨਿਰਪੱਖਤਾ ਨਾਲ ਜਾਂਚੀ ਜਾਂਦੀ ਹੈ । ਦੇਸ਼ ਦੀ ਸਭ ਤੋਂ ਕਠਿਨ ਕਹੀ ਜਾਣ ਵਾਲੀ ਮੁਕਾਬਲੇ ਦੀ ਪ੍ਰੀਖਿਆ ਯੂਪੀਐਸਸੀ […]

ਕੌਮੀ ਇਨਸਾਫ ਮੋਰਚਾ 461ਵੇਂ ਦਿਨ ਵੀ ਚੜ੍ਹਦੀ ਕਲਾ ‘ਚ

ਸਿੱਖ ਸੰਗਤ 16, 17, 18 ਅਪ੍ਰੈਲ ਨੂੰ ਵਹੀਰਾਂ ਘੱਤਕੇ ਮੋਰਚੇ ‘ਚ ਪੁੱਜੇ -ਬਾਪੂ ਗੁਰਚਰਨ ਸਿੰਘ ਚੰਡੀਗੜ੍ਹ/ਮਲੇਰਕੋਟਲਾ, 13 ਅਪ੍ਰੈਲ (ਬਿਉਰੋ): ਕੌਮੀ ਇਨਸਾਫ ਮੋਰਚੇ ਵੱਲੋਂ ਚੰਡੀਗੜ੍ਹ-ਮੋਹਾਲੀ ਦੀਆਂ ਹੱਦਾਂ ਉੱਤੇ 7 ਜਨਵਰੀ 2023 ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਸ੍ਰੀ ਗੁਰੁ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਇਨਸਾਫ, ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਨੂੰ […]

ਫਰੀਡਮ ਫਾਈਟਰ ਸੰਸਥਾ ਦੀ ਮੀਟਿੰਗ ਹੋਈ, ਵਿਧਾਇਕ ਨੂੰ ਦਿੱਤਾ ਮੰਗ ਪੱਤਰ

ਮਲੇਰਕੋਟਲਾ, 12 ਅਪ੍ਰੈਲ (ਅਬੂ ਜ਼ੈਦ): ਅਜ਼ਾਦੀ ਘੁਲਾਈਆਂ ਦੇ ਵਾਰਸਾਂ ਦੇ ਹੱਕਾਂ ਲਈ ਕੰਮ ਕਰ ਰਹੀ ਫਰੀਡਮ ਫਾਈਟਰ ਉਤਰਾਧਿਕਾਰੀ ਸੰਸਥਾ 196 ਮਲੇਰਕੋਟਲਾ ਦੀ ਇੱਕ ਅਹਿਮ ਮੀਟਿੰਗ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨਾਲ ਹੋਈ । ਜਿਸ ਵਿੱਚ ਫਰੀਡਮ ਫਾਈਟਰ ਜੱਥੇਬੰਦੀ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ । ਇਸ ਮੰਗ ਪੱਤਰ ਵਿੱਚ ਪ੍ਰਮੁੱਖ ਮੰਗ ਫਰੀਡਮ ਫਾਈਟਰ […]

ਦੇਸ਼ ਭਰ ਵਿੱਚ ਈਦ ਉਲ ਫਿਤਰ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਕੈਬਿਨਟ ਮੰਤਰੀ ਮੀਤ ਹੇਅਰ ਅਤੇ ਮੁੱਖ ਮੰਤਰੀ ਦੇ ਮਾਤਾ ਜੀ ਨੇ ਈਦਗਾਹ ਦੀ ਫਸੀਲ ਤੋਂ ਦਿੱਤੀ ਮੁਬਾਰਕਬਾਦ ਮਲੇਰਕੋਟਲਾ, 11 ਅਪ੍ਰੈਲ (ਬਿਉਰੋ): ਰਮਜ਼ਾਨ ਉਲ ਮੁਬਾਰਕ ਦੇ 30 ਰੋਜ਼ੇ ਰੱਖਣ ਤੋਂ ਬਾਦ ਕੱਲ ਈਦ ਦਾ ਚੰਦ ਦੇਖਿਆ ਗਿਆ । ਅੱਜ ਦੇਸ਼ ਭਰ ਵਿੱਚ ਈਦ ਉਲ ਫਿਤਰ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ । ਮਲੇਰਕੋਟਲਾ ਦੀ ਵੱਡੀ ਈਦਗਾਹ, […]